ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਸਬੰਧੀ ਨਵਾਂ ਖੁਲਾਸਾ, ਕਾਰ ਮਾਲਕ ਦੀ ਹੋਈ ਪਛਾਣ

Friday, May 29, 2020 - 08:55 AM (IST)

ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਸਬੰਧੀ ਨਵਾਂ ਖੁਲਾਸਾ, ਕਾਰ ਮਾਲਕ ਦੀ ਹੋਈ ਪਛਾਣ

ਸ਼੍ਰੀਨਗਰ-ਪੁਲਵਾਮਾ 'ਚ ਬਾਰੂਦ ਨਾਲ ਭਰੀ ਕਾਰ ਵਾਲੇ ਮਾਮਲੇ 'ਚ ਸੁਰੱਖਿਆ ਦਸਤਿਆਂ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਮਾਹਰਾਂ ਮੁਤਾਬਕ ਕਾਰ ਦੇ ਮਾਲਕ ਦੀ ਪਛਾਣ ਹੋ ਗਈ ਹੈ। ਇਹ ਕਾਰ ਹਿਦਾਯਾਤੁੱਲਾ ਨਾਂ ਦੇ ਸ਼ਖਸ ਦੀ ਹੈ , ਜੋ ਸ਼ੋਪੀਆ ਦਾ ਰਹਿਣ ਵਾਲਾ ਹੈ। ਹਿਦਾਯਾਤੁੱਲਾ 2019 ਤੋਂ 'ਹਿਜ਼ਬੁਲ ਮੁਜਾਹਿਦੀਨ' ਦਾ ਸਰਗਰਮ ਅੱਤਵਾਦੀ ਹੈ। ਦੱਸ ਦੇਈਏ ਕਿ ਅੱਤਵਾਦੀਆਂ ਵੱਲੋਂ 14 ਫਰਵਰੀ 2019 ਨੂੰ ਪੁਲਵਾਮਾ 'ਚ ਹੋਏ ਹਮਲੇ ਨੂੰ ਦੁਹਰਾਉਣ ਦੀ ਸਾਜ਼ਿਸ ਸੀ, ਜਿਸ ਨੂੰ ਸਮਾਂ ਰਹਿੰਦਿਆਂ ਹੀ ਸੁਰੱਖਿਆ ਦਸਤਿਆਂ ਨੇ ਬੀਤੇ ਦਿਨ ਭਾਵ ਵੀਰਵਾਰ (28 ਮਈ) ਨੂੰ ਨਾਕਾਮ ਕਰ ਦਿੱਤਾ। ਪੁਲਵਾਮਾ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਪੁਲਵਾਮਾ ਵਰਗਾ ਹੀ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਰਾਤ ਦੇ ਲਗਭਗ 11 ਵਜੇ ਆਯਨਗੁੰਡ 'ਚ ਚਿੱਟੇ ਰੰਗ ਦੀ ਸੈਟਰੋਂ ਕਾਰ ਦਿਖਾਈ ਦਿੱਤੀ

ਇਹ ਵੀ ਪੜ੍ਹੋ-- ਪੁਲਵਾਮਾ ਵਰਗੇ ਹਮਲੇ ਦੀ ਇਕ ਹੋਰ ਸਾਜਿਸ਼ ਨਾਕਾਮ, ਬਰਾਮਦ ਹੋਈ IED ਨਾਲ ਭਰੀ ਕਾਰ

ਇਸ ਕਾਰ 'ਚ ਦੋਪਹੀਆ ਵਾਹਨ ਦਾ ਨੰਬਰ ਪਲੇਟ ਸੀ। ਸੁਰੱਖਿਆ ਦਸਤਿਆਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ 'ਚ ਬੈਠੇ ਅੱਤਵਾਦੀ ਨੇ ਯੂ-ਟਰਨ ਲੈ ਕੇ ਉੱਥੋ ਕਾਰ ਲੈ ਕੇ ਭੱਜ ਗਿਆ ਅਤੇ ਅੱਗੇ ਜਾ ਕੇ ਅੱਤਵਾਦੀ ਕਾਰ ਛੱਡ ਕੇ ਭੱਜ ਗਿਆ। ਕਾਰ ਦੀ ਤਰੁੰਤ ਤਲਾਸ਼ੀ ਕਰਨ 'ਤੇ ਅੰਦਰੋਂ 40-45 ਕਿਲੋ ਵਿਸਫੋਟਕ ਮਿਲਿਆ। ਮੌਕੇ 'ਤੇ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ ਅਤੇ ਨੇੜੇ ਦਾ ਪਿੰਡ ਖਾਲੀ ਕਰਵਾਇਆ ਗਿਆ। ਫਿਰ ਇਸ ਬੰਬ ਨੂੰ ਨਕਾਰਾ ਕਰ ਦਿੱਤਾ, ਜਿਸ ਨਾਲ ਇਕ ਵੱਡੀ ਸਾਜਿਸ਼ ਨਾਕਾਮ ਹੋ ਗਈ। 

ਇਹ ਵੀ ਪੜ੍ਹੋ-- ਆਤਮਘਾਤੀ ਹਮਲੇ ਦੀ ਸੀ ਸਾਜਿਸ਼, ਸੁਰੱਖਿਆ ਦਸਤਿਆਂ ਨੇ ਇਸ ਤਰ੍ਹਾਂ ਫੇਰਿਆ ਅੱਤਵਾਦੀਆਂ ਦੀ ਯੋਜਨਾ 'ਤੇ ਪਾਣੀ


author

Iqbalkaur

Content Editor

Related News