ਸਿੱਧੂ ਆਪਣੇ ਦੋਸਤ ਇਮਰਾਨ ਨੂੰ ਸਮਝਾਵੇ : ਦਿਗਵਿਜੇ ਸਿੰਘ

Tuesday, Feb 19, 2019 - 04:10 PM (IST)

ਨਵੀਂ ਦਿੱਲੀ— ਪੁਲਵਾਮਾ ਹਮਲੇ 'ਤੇ ਵਿਵਾਦਪੂਰਨ ਬਿਆਨ ਤੋਂ ਬਾਅਦ ਆਲੋਚਨਾ ਝੱਲ ਰਹੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਹੀ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਾਰਨ ਉਨ੍ਹਾਂ ਨੂੰ ਗਾਲ੍ਹਾਂ ਪੈ ਰਹੀਆਂ ਹਨ ਅਤੇ ਉਹ ਆਪਣੇ ਦੋਸਤ ਨੂੰ ਸਮਝਾਉਣ। ਮੱਧ ਪ੍ਰਦੇਸ਼ ਦੇ ਸਾਬਕਾ ਮੁੱੱਖ ਮੰਤਰੀ ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਕਈ ਟਵੀਟ ਕਰ ਕੇ ਸਿੱਧੂ ਨੂੰ ਨਸੀਹਤ ਦੇਣ ਦੇ ਨਾਲ ਹੀ ਇਮਰਾਨ ਖਾਨ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਹਾ ਕਿ ਉਹ ਸਾਹਸ ਦਿਖਾਉਂਦੇ ਹੋਏ ਅੱਤਵਾਦ ਦੇ ਸਰਗਨਿਆਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਨੂੰ ਭਾਰਤ ਨੂੰ ਸੌਂਪ ਦੇਣ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,''ਨਵਜੋਤ ਸਿੰਘ ਸਿੱਧੂ ਜੀ ਆਪਣੇ ਦੋਸਤ ਇਮਰਾਨ ਭਾਈ ਨੂੰ ਸਮਝਾਉਣ। ਉਸ ਕਾਰਨ ਤੁਹਾਨੂੰ ਗਾਲ੍ਹਾਂ ਪੈ ਰਹੀਆਂ ਹਨ।'' ਪੁਲਵਾਮਾ ਹਮਲੇ ਤੋਂ ਬਾਅਦ ਸ਼੍ਰੀ ਸਿੱਧੂ ਦੇ ਬਿਆਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਟੈਲੀਵਿਜ਼ਨ ਚੈਨਲ ਨੇ 'ਦਿ ਕਪਿਲ ਸ਼ਰਮਾ' ਸ਼ੋਅ ਤੋਂ ਵੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਸਿੰਘ ਨੇ ਲਿਖਿਆ,''ਪਾਕਿਸਤਾਨ ਨੇ ਪ੍ਰਧਾਨ ਮੰਤਰੀ ਕਮ ਓਨ, ਸਾਹਸ ਦਿਖਾਓ ਅਤੇ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਅੱਤਵਾਦੀ ਸਰਗਨਿਆਂ ਨੂੰ ਭਾਰਤ ਨੂੰ ਸੌਂਪ ਦਿਓ। ਅਜਿਹਾ ਕਰ ਕੇ ਤੁਸੀਂ ਨਾ ਸਿਰਫ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ 'ਚ ਕਾਮਯਾਬ ਹੋਵੋਗੇ ਸਗੋਂ ਨੋਬੇਲ ਸ਼ਾਂਤੀ ਪੁਰਸਕਾਰ ਦੇ ਵੀ ਦਾਅਵੇਦਾਰ ਬਣ ਜਾਵੋਗੇ।''

ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਸ਼੍ਰੀ ਸਿੰਘ ਨੇ ਇਕ ਹੋਰ ਟਵੀਟ 'ਚ ਮੋਦੀ ਸਮਰਥਕਾਂ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ,''ਮੈਂ ਜਾਣਦਾ ਹਾਂ ਕਿ ਮੋਦੀ ਭਗਤ ਮੈਨੂੰ ਇਸ 'ਤੇ ਟਰੋਲ ਕਰਨਗੇ ਪਰ ਮੈਂ ਇਸ ਦੀ ਪਰਵਾਹ ਨਹੀਂ ਕਰਦਾ। ਇਮਰਾਨ ਖਾਨ ਇਕ ਕ੍ਰਿਕੇਟਰ ਦੇ ਤੌਰ 'ਤੇ ਮੈਨੂੰ ਪਸੰਦ ਹਨ ਪਰ ਉਹ ਮੁਸਲਿਮ ਕੱਟੜਪੰਥੀਆਂ ਅਤੇ ਆਈ.ਐੱਸ.ਆਈ. ਸਮਰਥਿਤ ਸਮੂਹਾਂ ਦਾ ਸਮਰਥਨ ਕਰ ਰਹੇ ਹਨ, ਜਿਸ 'ਤੇ ਮੈਂ ਵਿਸ਼ਵਾਸ ਨਹੀਂ ਕਰ ਪਾ ਰਿਹਾ ਹਾਂ।'' ਉਨ੍ਹਾਂ ਨੇ ਕਿਹਾ,''ਸਾਨੂੰ ਇਕ-ਦੂਜੇ 'ਤੇ ਦੋਸ਼ ਲਗਾਉਣ ਦੀ ਬਜਾਏ ਆਪਣੇ ਸਿਆਸੀ ਮਤਭੇਦਾਂ ਨੂੰ ਭੁੱਲਾ ਕੇ ਇਕੱਠੇ ਹੋਣਾ ਚਾਹੀਦਾ ਹੈ।''


DIsha

Content Editor

Related News