ਪੁਲਵਾਮਾ ਹਮਲੇ ਤੋਂ ਬਾਅਦ ਰੋਹ ''ਚ ਸਰਕਾਰ, ਸੰਸਦ ਭਵਨ ''ਚ ਬੁਲਾਈ ਬੈਠਕ

Saturday, Feb 16, 2019 - 12:31 PM (IST)

ਪੁਲਵਾਮਾ ਹਮਲੇ ਤੋਂ ਬਾਅਦ ਰੋਹ ''ਚ ਸਰਕਾਰ, ਸੰਸਦ ਭਵਨ ''ਚ ਬੁਲਾਈ ਬੈਠਕ

ਨਵੀਂ ਦਿੱਲੀ— 14 ਫਰਵਰੀ ਦਾ ਦਿਨ ਕਿਸੇ ਨੂੰ ਨਹੀਂ ਭੁੱਲ ਸਕਦਾ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲਾ ਹੋਇਆ, ਜਿਸ 'ਚ ਸਾਡੇ 40 ਫੌਜੀ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਹੈ। ਅੱਤਵਾਦੀਆਂ ਦੀ ਇਸ ਨਾਪਾਕ ਹਰਕਤ ਦਾ ਕਿਸ ਅੰਦਾਜ਼ ਵਿਚ ਜਵਾਬ ਦਿੱਤਾ ਜਾਵੇ, ਇਸ ਨੂੰ ਲੈ ਕੇ ਸਰਕਾਰ ਨੇ ਸਾਰੀਆਂ ਪਾਰਟੀਆਂ ਨਾਲ ਅੱਜ ਬੈਠਕ ਬੁਲਾਈ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਰੇ ਦਲਾਂ ਨਾਲ ਬੈਠਕ ਕਰ ਰਹੇ ਹਨ। ਇਹ ਬੈਠਕ ਸੰਸਦ ਭਵਨ 'ਚ ਚੱਲ ਰਹੀ ਹੈ। ਇਸ ਬੈਠਕ ਵਿਚ ਰਾਜਨਾਥ ਸਿੰਘ ਨੇਤਾਵਾਂ ਦੀ ਗੱਲ ਨੂੰ ਸੁਣ ਰਹੇ ਹਨ ਕਿ ਕਿਸ ਤਰ੍ਹਾਂ ਅੱਤਵਾਦ ਨੂੰ ਰੋਕਿਆ ਜਾਵੇ। 


ਓਧਰ ਕਾਂਗਰਸ ਨੇ ਕਿਹਾ ਹੈ ਕਿ ਅੱਤਵਾਦ ਨਾਲ ਲੜਨ ਲਈ ਅਸੀਂ ਪੂਰੀ ਤਰ੍ਹਾਂ ਸਰਕਾਰ ਨਾਲ ਹਾਂ। ਕਾਂਗਰਸ ਪਾਰਟੀ ਸਮੇਤ ਪੂਰਾ ਵਿਰੋਧੀ ਧਿਰ ਸਰਕਾਰ ਅਤੇ ਫੌਜ ਨਾਲ ਹੈ। ਇਸ ਬੈਠਕ ਵਿਚ ਗ੍ਰਹਿ ਮੰਤਰੀ ਰਾਜਨਾਥ ਤੋਂ ਇਲਾਵਾ ਗ੍ਰਹਿ ਸਕੱਤਰ ਰਾਜੀਵ ਗੌਬਾ, 'ਆਪ' ਨੇਤਾ ਸੰਜੇ ਸਿੰਘ, ਸੀ. ਪੀ. ਐੱਮ. ਨੇਤਾ ਟੀ. ਕੇ. ਰੰਗਰਾਜਨ, ਕੇ. ਵੇਣੂਗੋਪਾਲ, ਰਾਮ ਮੋਹਨ ਨਾਇਡੂ, ਐੱਨ. ਸੀ. ਪੀ. ਨੇਤਾ ਸ਼ਰਦ ਪਵਾਰ, ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਸਮੇਤ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਪਹੁੰਚੇ ਹਨ। ਬੈਠਕ ਵਿਚ ਸੀ. ਆਰ. ਪੀ. ਐੱਫ. ਦੇ ਏ. ਡੀ. ਜੀ. ਵੀ ਪਹੁੰਚੇ ਹਨ। ਨੇਤਾਵਾਂ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਲੜਨ ਲਈ ਸਰਕਾਰ ਦਾ ਸਮਰਥਨ ਕਰਾਂਗੇ।


author

Tanu

Content Editor

Related News