ਧੀ ਤੋਂ ਵੱਧ ਨੰਬਰ ਲੈਣ ''ਤੇ ਔਰਤ ਨੇ ਸਹਿਪਾਠੀ ਵਿਦਿਆਰਥੀ ਨੂੰ ਜ਼ਹਿਰ ਦੇ ਕੇ ਮਾਰਿਆ, ਕਰਦੀ ਸੀ ਈਰਖਾ

Monday, Sep 05, 2022 - 06:20 PM (IST)

ਪੁਡੂਚੇਰੀ- ਪੁਡੂਚੇਰੀ ਦੇ ਕਰਾਈਕਲ ’ਚ ਇਕ ਵਿਦਿਆਰਥੀ ਨੂੰ ਪ੍ਰੀਖਿਆ ’ਚ ਵੱਧ ਨੰਬਰ ਲੈਣਾ ਮਹਿੰਗਾ ਪੈ ਗਿਆ। ਦੂਜੇ ਨੰਬਰ ’ਤੇ ਆਈ ਕੁੜੀ ਦੀ ਮਾਂ ਨੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਦੋਸ਼ੀ ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ 43 ਸਾਲ ਦੀ ਇਕ ਔਰਤ ਨੇ ਆਪਣੀ ਧੀ ਦੇ ਸਹਿਪਾਠੀ ਇਕ ਮੁੰਡੇ ਨੂੰ ਸਿਰਫ ਇਸ ਲਈ ਜ਼ਹਿਰ ਦੇ ਕੇ ਮਾਰ ਦਿੱਤਾ ਕਿ ਉਸ ਨੇ ਉਸ ਦੀ ਧੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਸਨ ਅਤੇ ਪੜ੍ਹਾਈ ’ਚ ਉਸ ਤੋਂ ਚੰਗਾ ਸੀ। 

ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ

ਕਾਤਲ ਔਰਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੁਲਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੰਡੇ ਦੇ ਕਤਲ ਦੇ ਮਾਮਲੇ ’ਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਜਾਨ ਗੁਆਉਣ ਵਾਲੇ ਮੁੰਡੇ ਦੀ ਪਛਾਣ 8ਵੀਂ ਜਮਾਤ ਦੇ ਵਿਦਿਆਰਥੀ ਬਾਲਾਮਣੀਕੰਦਨ (13 ਸਾਲ) ਵਜੋਂ ਹੋਈ ਹੈ, ਜੋ ਕਰਾਈਕਲ ਦੇ ਇਕ ਸਕੂਲ ’ਚ ਜੇ. ਸਗਾਯਾਰਾਨੀ ਵਿਕਟੋਰੀਆ ਦੀ ਧੀ ਨਾਲ ਪੜ੍ਹਦਾ ਸੀ। ਉਨ੍ਹਾਂ ਨੇ ਕਿਹਾ ਕਿ ਵਿਕਟੋਰੀਆ ਆਪਣੀ ਧੀ ਦੇ ਮੁਕਾਬਲੇ ਪੜ੍ਹਾਈ-ਲਿਖਾਈ ’ਚ ਮੁੰਡੇ ਦੀ ਚੰਗੀ ਕਾਰਗੁਜ਼ਾਰੀ ਕਾਰਨ ਉਸ ਤੋਂ ਈਰਖਾ ਕਰਦੀ ਸੀ।

ਇਹ ਵੀ ਪੜ੍ਹੋ- ਪੁੱਤ ਨੂੰ ਬਚਾਉਣ ਲਈ ਬਾਘ ਨਾਲ ਭਿੜ ਗਈ ਬਹਾਦਰ ਮਾਂ, ‘ਮੌਤ’ ਦੇ ਮੂੰਹ ’ਚੋਂ ਮਾਸੂਮ ਨੂੰ ਬਚਾਇਆ

ਇਸ ਤਰ੍ਹਾਂ ਸਕੂਲ ਸਾਫਟ ਡਰਿੰਕ ’ਚ ਜ਼ਹਿਰ ਮਿਲਾ ਕੇ ਭੇਜਿਆ

ਸੂਤਰਾਂ ਮੁਤਾਬਕ ਵਿਕਟੋਰੀਆ ਨੇ ਸ਼ੁੱਕਰਵਾਰ ਨੂੰ ਬਾਲਾਮਣੀਕੰਦਨ ਦੀ ਮਾਂ ਬਣ ਕੇ ਸਾਫਟ ਡਰਿੰਕ ਦੀਆਂ ਦੋ ਬੋਤਲਾਂ ਉਸ ਤੱਕ ਪਹੁੰਚਾਉਣ ਲਈ ਸਕੂਲ ਦੇ ਚਪੜਾਸੀ ਨੂੰ ਦਿੱਤੀਆਂ। ਮੁੰਡੇ ਨੇ ਇਕ ਬੋਤਲ ਸਾਫਟ ਡਰਿੰਕ ਪੀ ਲਈ ਅਤੇ ਜਦੋਂ ਉਹ ਘਰ ਪਹੁੰਚਿਆ ਤਾਂ ਉਲਟੀਆਂ ਕਰਨ ਲੱਗਾ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਉਹ ਇਲਾਜ ਮਗਰੋਂ ਪਰਤ ਆਇਆ। ਹਾਲਾਂਕਿ ਉਹ ਸ਼ਨੀਵਾਰ ਨੂੰ ਫਿਰ ਤੋਂ ਬੀਮਾਰ ਹੋ ਗਿਆ ਅਤੇ ਉਸ ਨੂੰ ਕਰਾਈਕਲ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਮੁੰਡੇ ਨੇ ਮਾਂ ਨੂੰ ਦੱਸੀ ਸੀ ਪੂਰੀ ਗੱਲ

ਪੁਲਸ ਮੁਤਾਬਕ ਸ਼ਨੀਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਮੁੰਡੇ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਸੀ ਕਿ ਉਸ ਨੇ ਬੋਤਲ ਤੋਂ ਸਾਫਟ ਡਰਿੰਕ ਪੀਤੀ ਸੀ, ਜੋ ਉਸ ਨੂੰ ਉਸ ਦੀ ਮਾਂ ਵਲੋਂ ਭੇਜੀ ਦੱਸੀ ਗਈ। ਇਸ ਤੋਂ ਬਾਅਦ ਮੁੰਡੇ ਦੇ ਮਾਤਾ-ਪਿਤਾ ਨੇ ਪੁਲਸ ’ਚ ਸ਼ਿਕਾਇਤ ਦਰਜ ਕਰ ਕੇ ਕਿਸੇ ਤਰ੍ਹਾਂ ਦੀ ਗੜਬੜੀ ਦਾ ਖ਼ਦਸ਼ਾ ਜਤਾਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਦੇ ਆਧਾਰ ’ਤੇ ਵਿਕਟੋਰੀਆ ਨੂੰ ਪੁੱਛ-ਗਿੱਛ ਦੇ ਦਾਇਰੇ ’ਚ ਲਿਆ ਅਤੇ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। 

ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 46 ਅਧਿਆਪਕਾਂ ਨੂੰ ਕੀਤਾ ਸਨਮਾਨਿਤ, ‘ਮਾਂ ਬੋਲੀ ’ਚ ਪੜ੍ਹਾਈ’ ’ਤੇ ਦਿੱਤਾ ਜ਼ੋਰ


Tanu

Content Editor

Related News