ਪੁਡੂਚੇਰੀ ਦੀ ਕਾਂਗਰਸ ਸਰਕਾਰ ਜਨਤਾ ਦੀ ਨਹੀਂ ''ਹਾਈ ਕਮਾਂਡ'' ਦੀ ਸੇਵਾ ਕਰ ਰਹੀ ਸੀ : PM ਮੋਦੀ

02/25/2021 2:54:12 PM

ਪੁਡੂਚੇਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ 'ਤੇ ਕਰਾਰਾ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੀ. ਨਾਰਾਇਣਸਾਮੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਕਾਰਜਕਾਲ ਦੌਰਾਨ ਪੁਡੂਚੇਰੀ ਦੀ ਜਨਤਾ ਦੀ ਨਹੀਂ ਸਗੋਂ ਦਿੱਲੀ ਦੀ 'ਹਾਈ ਕਮਾਂਡ' ਦੀ ਸੇਵਾ ਕਰ ਰਹੀ ਸੀ, ਜੋ 'ਵੰਡੋ, ਝੂਠ ਬੋਲੋ ਅਤੇ ਸ਼ਾਸਨ ਕਰੋ' ਦੀ ਨੀਤੀ 'ਤੇ ਭਰੋਸਾ ਕਰਦੀ ਹੈ। ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪਤਨ ਤੋਂ ਬਾਅਦ ਇੱਥੇ ਦੀ ਜਨਤਾ 'ਕੁਸ਼ਾਸਨ' ਤੋਂ ਆਜ਼ਾਦੀ ਮਿਲਣ ਦਾ ਜਸ਼ਨ ਮਨ੍ਹਾ ਰਹੀ ਹੈ। ਉਨ੍ਹਾਂ ਕਿਹਾ,''ਸਾਲ 2016 'ਚ ਪੁਡੂਚੇਰੀ ਦੀ ਜਨਤਾ ਨੇ ਬਹੁਤ ਉਮੀਦਾਂ ਨਾਲ ਕਾਂਗਰਸ ਦੀ ਸਰਕਾਰ ਬਣਾਈ ਸੀ ਤਾਂ ਕਿ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਹੋ ਸਕੇ ਪਰ ਉਨ੍ਹਾਂ ਨੂੰ ਜਨਤਾ ਦੀ ਸਰਕਾਰ ਨਹੀਂ ਮਿਲੀ। ਉਨ੍ਹਾਂ ਨੂੰ ਅਜਿਹੀ ਸਰਕਾਰ ਮਿਲੀ ਜੋ ਦਿੱਲੀ 'ਚ ਬੈਠੀ ਆਪਣੀ ਹਾਈ ਕਮਾਂਡ (ਸੀਨੀਅਰ ਅਗਵਾਈ) ਦੀ ਸੇਵਾ ਕਰਨ 'ਚ ਰੁਝੇ ਸਨ।''

ਇਹ ਵੀ ਪੜ੍ਹੋ : PM ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਨੇ ਪੁਡੂਚੇਰੀ 'ਚ ਰਾਸ਼ਟਰਪਤੀ ਸ਼ਾਸਨ ਨੂੰ ਦਿੱਤੀ ਮਨਜ਼ੂਰੀ

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਅਗਲੀ ਸਰਕਾਰ ਜਨਤਾ ਦੀ ਸਰਕਾਰ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਘੱਟ ਗਿਣਤੀ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਮੱਛੀ ਪਾਲਣ ਮੰਤਰਾਲਾ ਨਾ ਹੋਣ ਦੇ ਦਾਅਵਾ 'ਤੇ ਹਮਲਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਅਜਿਹੇ ਝੂਠ ਤੋਂ ਹੈਰਾਨ ਹੋ ਗਏ ਹਨ। ਉਨ੍ਹਾਂ ਕਿਹਾ,''ਸੱਚਾਈ ਇਹ ਹੈ ਕਿ ਮੌਜੂਦਾ ਸਰਕਾਰ ਨੇ 2019 'ਚ ਇਸ ਮੰਤਰਾਲੇ ਦਾ ਗਠਨ ਕੀਤਾ ਸੀ। ਇਸ ਮੰਤਰਾਲੇ ਦਾ ਬਜਟ 'ਚ ਪਿਛਲੇ 2 ਸਾਲਾਂ 'ਚ ਭਾਰੀ ਵਾਧਾ ਹੋਇਆ ਹੈ।'' 

ਇਹ ਵੀ ਪੜ੍ਹੋ : 4 ਰਣਨੀਤਕ ਖੇਤਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰੀ ਕੰਪਨੀਆਂ ਵੇਚਣ ਲਈ ਤਿਆਰ ਮੋਦੀ ਸਰਕਾਰ

ਮੋਦੀ ਨੇ ਕਿਹਾ ਕਿ ਲੋਕ ਸਭਾ 'ਚ ਕਾਂਗਰਸ ਦੀਆਂ ਸੀਟਾਂ ਘੱਟ ਕੇ ਸਭ ਤੋਂ ਘੱਟ ਹੋ ਗਈਆਂ ਹਨ। ਉਨ੍ਹਾਂ ਕਿਹਾ,''ਉਨ੍ਹਾਂ ਦੀ ਸਾਮੰਤਵਾਦੀ, ਸੁਰੱਖਿਆ ਦੇਣ ਅਤੇ ਪਰਿਵਾਰਵਾਦ ਦੀ ਰਾਜਨੀਤੀ ਹੁਣ ਖ਼ਤਮ ਹੋ ਰਹੀ ਹੈ। ਭਾਰਤ ਨੌਜਵਾਨ ਅਤੇ ਅਭਿਲਾਸ਼ਾ ਅਤੇ ਅੱਗੇ ਵਧਣ ਦੀ ਸੋਚ ਰੱਖਦਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗ ਪੁਡੂਚੇਰੀ ਨੂੰ ਵਪਾਰ, ਸਿੱਖਿਆ, ਅਧਿਆਤਮ ਅਤੇ ਸੈਰ-ਸਪਾਟਾ ਦੇ ਖੇਤਰ 'ਚ ਸਰਵਸ਼੍ਰੇਸ਼ਠ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਮਹਾਪੰਚਾਇਤਾਂ ’ਤੇ ਫਿਰ ਤਕਰਾਰ, ਕਈ ਸੰਗਠਨਾਂ ਦੀ ਨਸੀਹਤ-ਬਾਰਡਰ ’ਤੇ ਵਧਾਈਏ ਗਿਣਤੀ


DIsha

Content Editor

Related News