ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਜਾਨਕੀਰਮਨ ਦਾ ਦਿਹਾਂਤ

Monday, Jun 10, 2019 - 10:09 AM (IST)

ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਜਾਨਕੀਰਮਨ ਦਾ ਦਿਹਾਂਤ

ਪੁਡੂਚੇਰੀ—  ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਅਤੇ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਦੇ ਪ੍ਰਦੇਸ਼ ਕਨਵੀਨਰ ਆਰ.ਵੀ. ਜਾਨਕੀਰਮਨ ਦਾ ਲੰਬੀ ਬੀਮਾਰੀ ਤੋਂ ਬਾਅਦ ਸੋਮਵਾਰ ਤੜਕੇ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਸ਼੍ਰੀ ਜਾਨਕੀਰਮਨ ਦੇ ਪਰਿਵਾਰ 'ਚ ਉਨ੍ਹਾਂ ਦੀਆਂ 2 ਪਤਨੀਆਂ ਅਤੇ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ 2 ਬੇਟੇ ਅਤੇ ਇਕ ਬੇਟੀ ਹੈ। ਸ਼੍ਰੀ ਜਾਨਕੀਰਮਨ ਦੇ 2 ਬੇਟਿਆਂ ਦੀ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਚੁਕੀ ਹੈ। ਉਨ੍ਹਾਂ ਨੇ ਸੋਮਵਾਰ ਤੜਕੇ ਕਰੀਬ 3 ਵਜੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ।

ਜਾਨਕੀਰਮਨ ਦਰਮੁਕ ਦੀ ਟਿਕਟ 'ਤੇ ਨੇਲੀਥੋਪੇ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਸਨ ਅਤੇ 26 ਮਾਰਚ 1996 ਤੋਂ 18 ਮਾਰਚ 2000 ਤੱਕ ਪੁਡੂਚੇਰੀ ਦੇ ਮੁੱਖ ਮੰਤਰੀ ਰਹੇ। ਜਾਨਕੀਰਮਨ ਦੇ ਮ੍ਰਿਤਕ ਸਰੀਰ ਨੂੰ ਆਮ ਲੋਕਾਂ ਦੇ ਦਰਸ਼ਨ ਲਈ ਮੰਗਲਵਾਰ ਸਵੇਰੇ 7 ਵਜੇ ਤੱਕ ਉਨ੍ਹਾਂ ਦੇ ਘਰ ਅੰਬੂਰ ਸਾਲਾਈ 'ਚ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਤਾਮਿਲਨਾਡੂ ਦੇ ਵਿੱਲੀਪੁਰਮ ਜ਼ਿਲੇ 'ਚ ਟਿੰਡੀਵਨਮ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਅਲਾਥੁਰ 'ਚ ਮੰਗਲਵਾਰ ਸਵੇਰੇ 10 ਵਜੇ ਕੀਤਾ ਜਾਵੇਗਾ।


author

DIsha

Content Editor

Related News