ਹਰਿਆਣਾ ''ਚ ਸ਼ਰੇਆਮ DSP ਦਾ ਕਤਲ ਪੂਰੇ ਸਰਕਾਰੀ ਤੰਤਰ ਦੀ ਨਾਕਾਮੀ ਦਾ ਨਤੀਜਾ : ਕੇਜਰੀਵਾਲ

07/19/2022 5:54:08 PM

ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ 'ਚ ਪੁਲਸ ਸਬ ਇੰਸਪੈਕਟਰ (ਡੀ.ਐੱਸ.ਪੀ.) ਦਾ ਕਤਲ ਸੂਬੇ 'ਚ ਪੂਰੇ ਸਰਕਾਰੀ ਤੰਤਰ ਦੀ ਨਾਕਾਮੀ ਦਾ ਨਤੀਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਗੈਰ-ਕਾਨੂੰਨੀ ਪੱਥਰ ਖਨਨ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਸੁਰੇਂਦਰ ਸਿੰਘ ਨੂੰ ਮੰਗਲਵਾਰ ਉਸ ਸਮੇਂ ਟਰੱਕ ਡਰਾਈਵਰ ਨੇ ਕੁਚਲ ਦਿੱਤਾ, ਜਦੋਂ ਉਨ੍ਹਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। 

PunjabKesari

ਕੇਜਰੀਵਾਲ ਨੇ ਟਵੀਟ ਕੀਤਾ,''ਬੇਹੱਦ ਦੁਖ਼ਦ। ਹਰਿਆਣਾ 'ਚ ਪੁਲਸ ਅਧਿਕਾਰੀ ਦੇ ਉਂਝ ਸ਼ਰੇਆਮ ਕਤਲ ਹਰਿਆਣਾ ਦੇ ਪੂਰੇ ਸਰਕਾਰੀ ਸਿਸਟਮ ਦੀ ਨਾਕਾਮੀ ਦਾ ਹੀ ਨਤੀਜਾ ਹੈ। ਜਿੱਥੇ ਪੁਲਸ ਹੀ ਸੁਰੱਖਿਅਤ ਨਹੀਂ, ਉੱਥੇ ਜਨਤਾ ਸੁਰੱਖਿਅਤ ਕਿਵੇਂ ਹੋਵੇਗੀ?'' ਉਨ੍ਹਾਂ ਕਿਹਾ,''ਸ਼ਹੀਦ ਪੁਲਸ ਅਧਿਾਕਰੀ ਦੀ ਆਤਮਾ ਨੂੰ ਪ੍ਰਭੂ ਆਪਣੇ ਸ਼੍ਰੀਚਰਨਾਂ 'ਚ ਸਥਾਨ ਦੇਣ ਅਤੇ ਪਰਿਵਾਰ ਨੂੰ ਇਸ ਦੁਖ ਦੀ ਘੜੀ 'ਚ ਹਿੰਮਤ ਦੇਣ।'' ਅਧਿਕਾਰੀਆਂ ਅਨੁਸਾਰ ਡੀ.ਐੱਸ.ਪੀ. ਦੇ ਡਰਾਈਵਰ ਅਤੇ ਸੁਰੱਖਿਆ ਕਰਮੀ ਨੇ ਸੜਕ ਕਿਨਾਰੇ ਛਾਲ ਮਾਰ ਆਪਣੀ ਜਾਨ ਬਚਾਈ ਪਰ ਸੁਰੇਂਦਰ ਸਿੰਘ ਟਰੱਕ ਦੀ ਲਪੇਟ 'ਚ ਆ ਗਏ। ਪੁਲਸ ਨੇ ਦੱਸਿਆ ਕਿ ਸਿੰਘ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਹਰਿਆਣਾ: ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਟਿੱਪਰ ਥੱਲੇ ਦੇ ਕੇ ਕਤਲ


DIsha

Content Editor

Related News