ਕੌਮਾਂਤਰੀ ਅਦਾਲਤ ਜਾਧਵ ਮਾਮਲੇ ’ਚ ਅੱਜ ਤੋਂ ਕਰੇਗੀ ਜਨਤਕ ਸੁਣਵਾਈ

02/18/2019 2:19:29 AM

ਦਿ ਹੇਗ, (ਭਾਸ਼ਾ)– ਕੌਮਾਂਤਰੀ ਅਦਾਲਤ ਦਿ ਹੇਗ ਵਿਖੇ 18 ਫਰਵਰੀ ਦਿਨ ਸੋਮਵਾਰ ਤੋਂ ਕੁਲਭੂਸ਼ਣ ਜਾਧਵ ਦੇ ਮਾਮਲੇ ’ਚ ਜਨਤਕ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਉਕਤ ਅਦਾਲਤ ਦੇ ਸਾਹਮਣੇ ਆਪਣੀਆਂ-ਆਪਣੀਆਂ ਦਲੀਲਾਂ ਰੱਖਣਗੇ। ਪਾਕਿਸਤਾਨੀ ਫੌਜ ਦੀ ਇਕ ਅਦਾਲਤ ਨੇ ਅਪ੍ਰੈਲ 2017 ’ਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ਹੇਠ ਭਾਰਤੀ ਨਾਗਰਿਕ ਕੁਲਭੂਸ਼ਣ (48) ਨੂੰ ਮੌਤ ਦੀ ਸਜ਼ਾ ਸੁਣਾਈ ਸੀ। 
ਭਾਰਤ ਨੇ ਇਸ ਵਿਰੁੱਧ ਉਸੇ ਸਾਲ ਮਈ ’ਚ ਕੌਮਾਂਤਰੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਦੀ 10 ਮੈਂਬਰੀ ਬੈਂਚ ਨੇ 18 ਮਈ 2017 ਨੂੰ ਜਾਧਵ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਦੇ ਸੀਨੀਅਰ ਵਕੀਲ 19 ਫਰਵਰੀ ਨੂੰ ਦੇਸ਼ ਵਲੋਂ ਦਲੀਲਾਂ ਪੇਸ਼ ਕਰਨਗੇ। 20 ਫਰਵਰੀ ਨੂੰ ਭਾਰਤ ਜਵਾਬ ਦੇਵੇਗਾ। 21 ਫਰਵਰੀ ਨੂੰ ਪਾਕਿਸਤਾਨ ਮੁ਼ੜ ਆਖਰੀ ਦਲੀਲਾਂ ਪੇਸ਼ ਕਰੇਗਾ। ਕੌਮਾਂਤਰੀ ਅਦਾਲਤ ਵਲੋਂ ਇਸ ਸਾਲ ਗਰਮੀਆਂ ਤੱਕ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ। 


KamalJeet Singh

Content Editor

Related News