ਦੂਰਸੰਚਾਰ ਵਿਭਾਗ ਵੱਲੋਂ ਧੋਖਾਦੇਹੀ ਵਾਲੀਆਂ Calls ਬਾਰੇ ਜਨਤਕ ਐਡਵਾਈਜ਼ਰੀ ਜਾਰੀ

11/12/2023 2:06:47 AM

ਜੈਤੋ (ਪਰਾਸ਼ਰ) : ਦੂਰਸੰਚਾਰ ਵਿਭਾਗ ਭਾਰਤ 'ਚ ਦੂਰਸੰਚਾਰ ਖੇਤਰ ਲਈ ਨੀਤੀਆਂ, ਪ੍ਰੋਗਰਾਮ ਅਤੇ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਲਈ ਨੋਡਲ ਏਜੰਸੀ ਹੈ, ਜੋ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਦੂਰਸੰਚਾਰ ਵਿਭਾਗ ਦੇਸ਼ ਭਰ ਵਿੱਚ ਭਰੋਸੇਮੰਦ ਅਤੇ ਸੁਰੱਖਿਅਤ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਰਸੰਚਾਰ ਵਿਭਾਗ ਵੱਲੋਂ ਧੋਖਾਦੇਹੀ ਵਾਲੀਆਂ ਫ਼ੋਨ ਕਾਲਾਂ 'ਚ ਵਾਧੇ ਨੂੰ ਲੈ ਕੇ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੂਰਸੰਚਾਰ ਵਿਭਾਗ 2 ਘੰਟਿਆਂ ਵਿੱਚ ਜਵਾਬ ਦੇਵੇਗਾ। ਲੋਕਾਂ ਦੇ ਮੋਬਾਇਲ ਨੰਬਰ ਸੇਵਾਵਾਂ ਨੂੰ ਕੱਟ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : 54ਵੇਂ IFFI ਮਹਾਉਤਸਵ 2023 ’ਚ ‘ਗਾਲਾ ਪ੍ਰੀਮੀਅਰ’ ਕੇਂਦਰ ’ਚ ਹੋਣਗੇ : ਅਨੁਰਾਗ ਠਾਕੁਰ

ਇਹ ਕਾਲਾਂ ਵਿਅਕਤੀਆਂ ਨੂੰ ਧੋਖਾ ਦੇਣ ਅਤੇ ਸੰਭਾਵਿਤ ਤੌਰ ’ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀਆਂ ਧੋਖਾਦੇਹੀ ਦੀਆਂ ਕੋਸ਼ਿਸ਼ਾਂ ਹਨ। ਦੂਰਸੰਚਾਰ ਵਿਭਾਗ ਕਦੇ ਵੀ ਨਾਗਰਿਕਾਂ ਨੂੰ ਸੰਪਰਕ ਕੱਟਣ ਦੀ ਧਮਕੀ ਦੇਣ ਵਾਲੀਆਂ ਕਾਲਾਂ ਨਹੀਂ ਕਰਦਾ। ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਅਜਿਹੀਆਂ ਕਾਲਾਂ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਆਪਣੀ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ। ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਹੈ, ਜਿਸ ਵਿੱਚ ਤੁਹਾਡਾ ਕੁਨੈਕਸ਼ਨ ਕੱਟਣ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਆਪਣੇ ਸੇਵਾ ਪ੍ਰਦਾਤਾਵਾਂ ਨਾਲ ਗੱਲ ਕਰਕੇ ਅਜਿਹੀਆਂ ਕਾਲਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰੋ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News