ਮਣੀਪੁਰ: ਜਿਰੀਬਾਮ ’ਚ 3 ਲਾਸ਼ਾਂ ਮਿਲਣ ਪਿੱਛੋਂ ਇੰਫਾਲ ਘਾਟੀ ’ਚ ਪ੍ਰਦਰਸ਼ਨ
Saturday, Nov 16, 2024 - 07:15 PM (IST)
ਇੰਫਾਲ (ਏਜੰਸੀ)- ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਲਾਸ਼ਾਂ ਮਣੀਪੁਰ-ਆਸਾਮ ਦੀ ਹੱਦ ’ਤੇ ਜਿਰੀ ਤੇ ਬਰਾਕ ਨਦੀ ਦੇ ਸੰਗਮ ਕੋਲੋਂ ਬਰਾਮਦ ਹੋਈਆਂ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਲਾਸ਼ਾਂ ਜਿਰੀਬਾਮ ਜ਼ਿਲ੍ਹੇ ਤੋਂ ਲਾਪਤਾ ਹੋਏ 6 ਵਿਅਕਤੀਆਂ ’ਚੋਂ 3 ਦੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਅਹਿਮਦਾਬਾਦ : ਰਿਹਾਇਸ਼ੀ ਇਮਾਰਤ ’ਚ ਲੱਗੀ ਅੱਗ ; ਔਰਤ ਦੀ ਮੌਤ, 22 ਜ਼ਖ਼ਮੀ
ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ’ਚ ਵਧੇਰੇ ਔਰਤਾਂ ਸਨ। ਉਨ੍ਹਾਂ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਵਾਕੇਥਲ ਖੇਤਰ ਤੇ ਸਗੋਲਬੰਦ ’ਚ ਟਾਇਰ ਸਾੜ ਕੇ ਮੁੱਖ ਸੜਕਾਂ ਨੂੰ ਜਾਮ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਔਰਤਾਂ ਨੇ ਇਸ ਘਟਨਾ ਵਿਰੁੱਧ ਮਣੀਪੁਰ ਦੇ ਇਕ ਮੁੱਖ ਇਲਾਕੇ ਖਵੈਰਾਮਬੰਦ ’ਚ ਰੈਲੀ ਕੱਢੀ। ਇੰਫਾਲ ’ਚ ਸੁਰੱਖਿਆ ਫੋਰਸਾਂ ਦੇ ਜਵਾਨ ਵੱਡੀ ਗਿਣਤੀ ’ਚ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਅਰਸ਼ ਡੱਲਾ ਕੇਸ: ਕੈਨੇਡੀਅਨ ਅਦਾਲਤ ਨੇ ਮੁਕੱਦਮੇ ਦੇ ਟੈਲੀਕਾਸਟ 'ਤੇ ਲਾਈ ਪੂਰਨ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8