ਸ਼ਾਹੀਨ ਬਾਗ : CAA 'ਤੇ ਚਰਚਾ ਲਈ ਕੱਲ ਅਮਿਤ ਸ਼ਾਹ ਨੂੰ ਮਿਲਣਗੇ ਪ੍ਰਦਰਸ਼ਨਕਾਰੀ

02/15/2020 6:50:05 PM

ਨਵੀਂ ਦਿੱਲੀ — ਨਾਗਰਕਿਤਾ ਸੋਧ ਕਾਨੂੰਨ ਖਿਲਾਫ ਧਰਨੇ 'ਤੇ ਬੈਠੀ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਪਣੀ ਗੱਲ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਦਰਸ਼ਨ 'ਚ ਸ਼ਾਮਲ ਲੋਕਾਂ ਵਿਚਾਲੇ ਸ਼ਾਹ ਨੂੰ ਮਿਲਣ ਨੂੰ ਲੈ ਕੇ ਫਿਲਹਾਲ ਕੁਝ ਤੈਅ ਨਹੀਂ ਹੋਇਆ ਹੈ। ਪ੍ਰਦਰਸ਼ਨ ਨੂੰ ਸੰਚਾਲਿਤ ਕਰਨ ਵਾਲਿਆਂ 'ਚ ਇਕ ਤਾਸੀਰ ਅਹਿਮਦ ਨੇ ਕਿਹਾ ਕਿ ਕਿਹੜੇ ਕਿਹੜੇ ਲੋਕ ਮਿਲਣ ਜਾਣਗੇ, ਉਨ੍ਹਾਂ ਬਾਰੇ ਫਿਲਹਾਲ ਤੈਅ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਗ੍ਰਹਿ ਮੰਤਰਾਲਾ ਵੱਲੋਂ ਉਨ੍ਹਾਂ ਨੇ ਇਸ ਸਬੰਧ 'ਚ ਕੋਈ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੁਲਾਕਾਤ ਲਈ ਸਮੇਂ ਵੀ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਹ ਨੇ ਨਿਜੀ ਟੈਲੀਵੀਜਨ ਚੈਨਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਅਗਲੇ ਤਿੰਨ ਦਿਨ 'ਚ ਸੀ.ਏ.ਏ ਨੂੰ ਲੈ ਕੇ ਕੋਈ ਵੀ ਉਨ੍ਹਾਂ ਨੂੰ ਆ ਕੇ ਮਿਲ ਸਕਦਾ ਹੈ ਇਸੇ ਨੂੰ ਆਧਾਰ ਬਣਾ ਕੇ ਸ਼ਾਹੀਨ ਬਾਗ ਦੀਆਂ ਕੁਝ ਮਹਿਲਾਵਾਂ ਗ੍ਰਹਿ ਮੰਤਰੀ ਨੂੰ ਮਿਲਣ ਦੀ ਯੋਜਨਾ ਬਣਾ ਰਹੀਆਂ ਹਨ। ਫਿਲਹਾਲ ਹਾਲਾਂਕਿ ਤੈਅ ਨਹੀਂ ਹੋਇਆ ਹੈ ਕਿ ਕੌਣ ਕੌਣ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਿਹਾ ਹੈ ਅਤੇ ਕਿਥੇ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ।


Inder Prajapati

Content Editor

Related News