'ਆਜ਼ਾਦ ਵਿਰੁੱਧ ਪ੍ਰਦਰਸ਼ਨ, ਆਜ਼ਾਦ ਦੇ ਵਿਰੋਧੀਆਂ ਵਿਰੁੱਧ ਵੀ ਪ੍ਰਦਰਸ਼ਨ'
Tuesday, Mar 02, 2021 - 11:01 PM (IST)

ਜੰਮੂ (ਕਮਲ)- ਕਾਂਗਰਸ ਦੇ ਸਾਬਕਾ ਯੂਥ ਨੇਤਾ ਸ਼ਾਹਨਵਾਜ਼ ਹੁਸੈਨ ਨੇ ਆਪਣੇ ਦਰਜਨਾਂ ਹਮਾਇਤੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਨ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਵਿਰੁੱਧ ਪ੍ਰਦਰਸ਼ਨ ਕੀਤਾ ਤਾਂ ਆਜ਼ਾਦ ਦੀ ਹਮਾਇਤ ਵਿਚ ਮੋਰਚਾ ਖੋਲ੍ਹਦੇ ਹੋਏ ਵਿਰੋਧ ਕਰਨ ਕਾਂਗਰਸ ਦੇ ਨੇਤਾ ਅਤੇ ਕੌਂਸਲਰ ਗੌਰਵ ਚੋਪੜਾ ਨੇ ਵੀ ਆਪਣੇ ਦਰਜਨਾਂ ਹਮਾਇਤੀਆਂ ਨੂੰ ਲੈ ਕੇ ਸ਼ਾਹਨਵਾਜ਼ ਵਿਰੁੱਧ ਪ੍ਰਦਰਸ਼ਨ ਕੀਤਾ। ਕਾਂਗਰਸੀ ਨੇਤਾ ਨੇ ਠੀਕ ਉਸੇ ਥਾਂ 'ਤੇ ਪ੍ਰਦਰਸ਼ਨ ਕੀਤਾ ਜਿੱਥੇ ਸ਼ਾਹਨਵਾਜ਼ ਨੇ ਆਜ਼ਾਦ ਦਾ ਪੁਤਲਾ ਫੂਕਿਆ ਸੀ।
ਇਹ ਖ਼ਬਰ ਪੜ੍ਹੋ- ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ
ਜੰਮੂ ਵਿਚ ਦੋ ਦਿਨ ਪਹਿਲਾਂ ਕਾਂਗਰਸ ਦੇ ਧਾਕੜ ਨੇਤਾ (ਜੀ-23) ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਗੁਲਾਮ ਨਬੀ ਦੇ ਨਾਲ ਜੰਮੂ ਦੇ ਤਿੰਨ ਦਿਨੀਂ ਦੌਰੇ 'ਤੇ ਆਏ ਸਨ। ਗੁਲਾਮ ਨਬੀ ਆਜ਼ਾਦ ਨੇ ਜੰਮੂ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਨਾ ਸ਼ਾਹਨਵਾਜ਼ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਆਜ਼ਾਦ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਹ ਖ਼ਬਰ ਪੜ੍ਹੋ- IPL ’ਚ ਕ੍ਰਿਕਟ ਤੋਂ ਵੱਧ ਪੈਸੇ ਦਾ ਮਹੱਤਵ : ਸਟੇਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।