ਪੈਗੰਬਰ ਟਿੱਪਣੀ ਵਿਵਾਦ: ਅਦਾਲਤ ਨੇ ਨੂਪੁਰ ਸ਼ਰਮਾ ਵਿਰੁੱਧ ਸਾਰੇ ਕੇਸ ਦਿੱਲੀ ਪੁਲਸ ਨੂੰ ਕੀਤੇ ਤਬਦੀਲ

Thursday, Aug 11, 2022 - 12:22 PM (IST)

ਪੈਗੰਬਰ ਟਿੱਪਣੀ ਵਿਵਾਦ: ਅਦਾਲਤ ਨੇ ਨੂਪੁਰ ਸ਼ਰਮਾ ਵਿਰੁੱਧ ਸਾਰੇ ਕੇਸ ਦਿੱਲੀ ਪੁਲਸ ਨੂੰ ਕੀਤੇ ਤਬਦੀਲ

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਭਾਜਪਾ ਦੀ ਮੁਅੱਤਲ ਬੁਲਾਰਨ ਨੂਪੁਰ ਸ਼ਰਮਾ ਖਿਲਾਫ ਦੇਸ਼ ਭਰ ’ਚ ਦਰਜ ਸਾਰੇ ਕੇਸ ਇਕੱਠੇ ਜੋੜਣ ਅਤੇ ਦਿੱਲੀ ਪੁਲਸ ਨੂੰ ਟਰਾਂਸਫਰ ਕਰਨ ਦਾ ਬੁੱਧਵਾਰ ਹੁਕਮ ਦਿੱਤਾ । ਮਾਮਲਾ ਇਕ ‘ਟੀ. ਵੀ. ਡਿਬੇਟ ਸ਼ੋਅ’ ਦੌਰਾਨ ਪੈਗੰਬਰ ’ਤੇ ਕਥਿਤ ਵਿਵਾਦਿਤ ਟਿੱਪਣੀ ਨਾਲ ਸਬੰਧਤ ਹੈ।

ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੇ ਬੈਂਚ ਨੇ ਦਿੱਲੀ ਪੁਲਸ ਵੱਲੋਂ ਜਾਂਚ ਪੂਰੀ ਹੋਣ ਤੱਕ ਸ਼ਰਮਾ ਨੂੰ ਅੰਤਰਿਮ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਸ਼ਰਮਾ ਨੂੰ ਉਨ੍ਹਾਂ ਦੀ ਟਿੱਪਣੀ ਦੇ ਸਬੰਧ ’ਚ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਦਿੱਲੀ ਹਾਈ ਕੋਰਟ ’ਚ ਜਾਣ ਦੀ ਇਜਾਜ਼ਤ ਦਿੱਤੀ ਅਤੇ ਕਿਹਾ ਕਿ ਭਵਿੱਖ ’ਚ ਦਰਜ ਹੋਣ ਵਾਲੇ ਸਾਰੇ ਕੇਸਾਂ ਨੂੰ ਵੀ ਜਾਂਚ ਲਈ ਦਿੱਲੀ ਪੁਲਸ ਨੂੰ ਟਰਾਂਸਫਰ ਕੀਤਾ ਜਾਵੇ।

ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਐੱਫ. ਆਈ. ਆਰਜ਼ ਦੀ ਜਾਂਚ ਦਿੱਲੀ ਪੁਲਸ ਦੇ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ (ਆਈ. ਐੱਫ. ਐੱਸ. ਓ.) ਵੱਲੋਂ ਕੀਤੀ ਜਾਵੇਗੀ।


author

Rakesh

Content Editor

Related News