ਓਡੀਸ਼ਾ : ਇੰਜੀਨੀਅਰ ਦੇ ਘਰ ਛਾਪੇਮਾਰੀ ਦੌਰਾਨ ਮਿਲੀ ਕਰੋੜਾਂ ਦੀ ਜਾਇਦਾਦ

03/18/2022 5:41:19 PM

ਕਟਕ (ਓਡੀਸ਼ਾ)- ਓਡੀਸ਼ਾ ਦੇ ਇਕ ਇੰਜੀਨੀਅਰ ਕੋਲੋਂ ਸਰਗਰਮ ਡਾਇਰੈਕਟੋਰੇਟ ਨੇ ਭਾਰੀ ਮਾਤਰਾ 'ਚ ਸੋਨਾ, ਨਕਦੀ ਅਤੇ ਜ਼ਮੀਨ ਦੇ ਕਾਗਜ਼ਾਤ ਬਰਾਮਦ ਕੀਤੇ ਹਨ। ਇਸ ਦੇ ਨਾਲ 4 ਕਰੋੜ ਦੀ ਆਮਦਨ ਤੋਂ ਵਧ ਜਾਇਦਾਦ ਰੱਖਣ ਦੇ ਦੋਸ਼ 'ਚ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਕਟਕ ਅਤੇ ਖੁਦਰਾ ਜ਼ਿਲ੍ਹੇ 'ਚ ਬੁੱਧਵਾਰ ਨੂੰ 4 ਥਾਂਵਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ 'ਚ ਡਾਇਰੈਕਟੋਰੇਟ ਨੇ ਸਾਢੇ ਲੱਖ ਰੁਪਏ ਨਕਦ ਬਰਾਮਦ ਕੀਤੇ। ਇਸ 'ਚ 75 ਹਜ਼ਾਰ ਰੁਪਏ ਫਰਿੱਜ ਦੇ ਅੰਦਰ ਸਬਜ਼ੀ ਵਾਲੀ ਟਰੇਅ ਤੋਂ ਬਰਾਮਦ ਕੀਤੇ ਗਏ।

ਇਕ ਬਿਆਨ 'ਚ ਦੱਸਿਆ ਗਿਆ ਕਿ ਇੰਜੀਨੀਅਰ ਕੋਲੋਂ ਕਟਕ ਅਤੇ ਭੁਵਨੇਸ਼ਵਰ 'ਚ ਮਹਿੰਗੇ ਸਥਾਨਾਂ 'ਤੇ 6 ਜ਼ਮੀਨਾਂ ਦੇ ਕਾਗਜ਼ਾਤ ਅਤੇ ਕਰੀਬ 62 ਲੱਖ ਰੁਪਏ ਦਾ 1.6 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਕਟਕ ਦੇ ਗੰਦਰਪੁਰ 'ਚ ਜਲ ਨਿਕਾਸੀ ਡਿਵੀਜ਼ਨ 'ਚ ਤਾਇਨਾਤ ਇੰਜੀਨੀਅਰ ਮਨੋਜ ਬੇਹੇਰਾ ਕੋਲ ਅਣਐਲਾਨੀ ਜਾਇਦਾਦ ਹੋਣ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਤਲਾਸ਼ੀ ਦੀ ਕਾਰਵਾਈ ਕੀਤੀ ਗਈ। ਬੇਹੇਰਾ 4.26 ਕਰੋੜ ਰੁਪਏ ਦੀ ਆਮਦਨ ਤੋਂ ਵਧ ਜਾਇਦਾਦ ਬਾਰੇ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤ ਦਾ 508 ਫੀਸਦੀ ਸੀ। ਦੋਸ਼ੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਅਧੀਨ ਬੇਹੇਰਾ ਅਤੇ ਉਨ੍ਹਾਂ ਦੀ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ।


DIsha

Content Editor

Related News