ਬਾਂਦੀਪੋਰਾ ’ਚ ਹਿਜ਼ਬੁਲ ਦੇ 2 ਕਮਾਂਡਰਾਂ ਦੀ ਜਾਇਦਾਦ ਜ਼ਬਤ
Wednesday, Nov 20, 2019 - 08:41 PM (IST)
ਸ਼੍ਰੀਨਗਰ – ਉੱਤਰੀ ਕਸ਼ਮੀਰ ਵਿਚ ਈ. ਡੀ. ਨੇ ਹਿਜ਼ਬੁਲ ਮੁਜਾਹਿਦੀਨ ਦੇ 2 ਚੋਟੀ ਦੇ ਕਮਾਂਡਰਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇਸ ਤਰ੍ਹਾਂ ਹੁਣ ਤੱਕ 4 ਕਮਾਂਡਰਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨਾਲ ਆਈ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਤਾਰਿਕ ਹੁਸੈਨ ਅਤੇ ਮੁਹੰਮਦ ਸ਼ਫੀ ਸ਼ਾਹ ਉਰਫ ਡਾਕਟਰ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ। ਸ਼ਾਹ ਨੂੰ 2011 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿਚ ਹੈ। ਤਾਰਿਕ ਅਤੇ ਸ਼ਾਹ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਜੋ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਹ ਉਨ੍ਹਾਂ ਦੀਆਂ ਜੱਦੀ ਹਨ।