ਗੋਰਖਪੁਰ ''ਚ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ, ਦੋ ਖਿਲਾਫ ਮੁਕੱਦਮਾ ਦਰਜ

Monday, May 18, 2020 - 08:36 PM (IST)

ਗੋਰਖਪੁਰ ''ਚ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ, ਦੋ ਖਿਲਾਫ ਮੁਕੱਦਮਾ ਦਰਜ

ਗੋਰਖਪੁਰ (ਯੂ.ਪੀ.) (ਭਾਸ਼ਾ) - ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਸਥਿਤ ਸ਼ਾਹਪੁਰ ਇਲਾਕੇ 'ਚ ਰਾਤ ਦੇ ਖਾਣੇ ਦੌਰਾਨ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਇਹ ਘਟਨਾ ਐਤਵਾਰ ਸ਼ਾਮ ਨੂੰ ਹੋਈ।  ਬਿਹਾਰ ਨਿਵਾਸੀ ਪ੍ਰਾਪਰਟੀ ਡੀਲਰ ਰਾਕੇਸ਼ ਸਿੰਘ (40) ਆਪਣੇ ਮਿੱਤਰ ਅਜੈ ਰਾਜ ਸਿੰਘ ਦੁਆਰਾ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਲ ਹੋਣ ਗਏ ਸਨ।  ਉੱਥੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਅਜੈ ਨੂੰ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਲਿਜਾਇਆ ਗਿਆ,  ਜਿੱਥੋਂ ਉਨ੍ਹਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਪਰ ਲਖਨਊ ਰਵਾਨਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਅਜੈ ਦੇ ਭਤੀਜੇ ਅਭਿਸ਼ੇਕ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਗੋਰਖਪੁਰ ਦੇ ਰਾਪਤੀ ਨਗਰ ਥਾਣਾ ਇਲਾਕੇ ਦੇ ਰਹਿਣ ਵਾਲੇ ਪ੍ਰਵੀਨ ਪਾਂਡੇ ਅਤੇ ਵਿਵੇਕ ਪਾਂਡੇ ਨਾਂ ਦੇ ਵਿਅਕਤੀਆਂ ਖਿਲਾਫ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਵਾਲ 'ਤੇ ਕਿ ਲਾਕਡਾਊਨ ਦੇ ਬਾਵਜੂਦ ਉਹ ਰਾਤ ਦੇ ਖਾਣੇ ਦਾ ਆਯੋਜਨ ਕਿਵੇਂ ਕੀਤਾ ਗਿਆ, ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।  ਪੁਲਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।


author

Inder Prajapati

Content Editor

Related News