ਪ੍ਰਾਪਰਟੀ ਡੀਲਰ ਨੇ ਪਤਨੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਬੰਦ ਘਰ ''ਚ ਬੈੱਡ ''ਤੇ ਮਿਲੀਆਂ ਦੋਵਾਂ ਦੀਆਂ ਲਾਸ਼ਾਂ

Sunday, Aug 18, 2024 - 12:26 AM (IST)

ਪ੍ਰਾਪਰਟੀ ਡੀਲਰ ਨੇ ਪਤਨੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਬੰਦ ਘਰ ''ਚ ਬੈੱਡ ''ਤੇ ਮਿਲੀਆਂ ਦੋਵਾਂ ਦੀਆਂ ਲਾਸ਼ਾਂ

ਨੈਸ਼ਨਲ ਡੈਸਕ : ਬਰੇਲੀ ਜ਼ਿਲ੍ਹਾ ਹੈੱਡਕੁਆਰਟਰ ਦੇ ਬਾਰਾਦਰੀ ਥਾਣਾ ਖੇਤਰ ਦੇ ਇਕ ਇਲਾਕੇ ਵਿਚ ਇਕ ਪ੍ਰਾਪਰਟੀ ਡੀਲਰ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਪ੍ਰਾਪਰਟੀ ਡੀਲਰ ਆਲੋਕ ਸਿੰਘ ਦੀ ਨੌਕਰਾਣੀ ਦੀ ਬੇਟੀ ਬਾਰਾਦਰੀ ਥਾਣਾ ਖੇਤਰ ਦੀ ਗ੍ਰੀਨ ਪਾਰਕ ਕਾਲੋਨੀ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਨੌਕਰਾਣੀ ਉੱਥੇ ਪਹੁੰਚੀ ਅਤੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ। ਆਸਪਾਸ ਦੇ ਲੋਕਾਂ ਨੇ ਜਾਲ ਕੱਟ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਪ੍ਰਾਪਰਟੀ ਡੀਲਰ ਆਲੋਕ ਸਿੰਘ (52) ਅਤੇ ਉਸ ਦੀ ਪਤਨੀ ਰਿਤੂ (45) ਬੈੱਡ 'ਤੇ ਮਰੇ ਹੋਏ ਪਏ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ।

ਇਹ ਵੀ ਪੜ੍ਹੋ : ਘਰ 'ਚ ਕਿੰਨਾ ਰੱਖ ਸਕਦੇ ਹਾਂ ਕੈਸ਼, ਜਾਣ ਲਓ ਇਹ ਜ਼ਰੂਰੀ ਨਿਯਮ ਨਹੀਂ ਤਾਂ ਪੈ ਸਕਦੀ ਹੈ Income Tax ਦੀ ਰੇਡ

ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਅਨੁਰਾਗ ਆਰੀਆ ਨੇ ਦੱਸਿਆ ਕਿ ਘਰ ਨੂੰ ਪੂਰੀ ਤਰ੍ਹਾਂ ਤਾਲਾ ਲੱਗਿਆ ਹੋਇਆ ਸੀ ਅਤੇ ਬਾਹਰੋਂ ਕੋਈ ਵੀ ਵਿਅਕਤੀ ਘਰ ਵਿਚ ਦਾਖ਼ਲ ਨਹੀਂ ਹੋ ਸਕਦਾ ਸੀ, ਅਜਿਹੇ ਵਿਚ ਪ੍ਰਾਪਰਟੀ ਡੀਲਰ ਨੇ ਆਪਣੀ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ ਹੈ। ਆਰੀਆ ਨੇ ਦੱਸਿਆ ਕਿ ਮੌਕੇ ਤੋਂ ਇਕ ਲਾਇਸੈਂਸੀ ਪਿਸਤੌਲ ਅਤੇ ਕੁਝ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਮੁਤਾਬਕ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਪਰਿਵਾਰ ਦੇ ਹੋਰ ਮੈਂਬਰ ਜੋ ਵੀ ਜਾਣਕਾਰੀ ਦੇਣਗੇ, ਉਸ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।

ਐੱਸਐੱਸਪੀ ਨੇ ਦੱਸਿਆ ਕਿ ਪੁਲਸ ਦੀ ਜਾਂਚ ਅਤੇ ਅਪਰਾਧ ਦੀ ਸਥਿਤੀ ਨੂੰ ਦੇਖਦਿਆਂ ਹੁਣ ਤੱਕ ਇਹ ਸਿੱਟਾ ਨਿਕਲਿਆ ਹੈ ਕਿ ਪ੍ਰਾਪਰਟੀ ਡੀਲਰ ਨੇ ਪਹਿਲਾਂ ਆਪਣੀ ਪਤਨੀ ਨੂੰ ਲਾਇਸੈਂਸੀ ਪਿਸਤੌਲ ਨਾਲ ਮਾਰਿਆ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਪਤਨੀ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਗੋਲੀ ਲੱਗੀ ਹੋਈ ਸੀ। ਆਲੋਕ ਸਿੰਘ ਦੇ ਸਿਰ ਦੇ ਸੱਜੇ ਪਾਸੇ ਕੰਨ ਦੇ ਉੱਪਰ ਗੋਲੀ ਲੱਗੀ ਹੈ। ਕਮਰੇ ਦੀ ਕੰਧ 'ਤੇ ਗੋਲੀ ਦਾ ਨਿਸ਼ਾਨ ਮਿਲਿਆ, ਜਿਸ 'ਚ ਫੋਰੈਂਸਿਕ ਟੀਮ ਨੇ ਪਾਇਆ ਕਿ ਗੋਲੀ ਪਤਨੀ ਦੇ ਸਿਰ 'ਚੋਂ ਲੰਘ ਕੇ ਕੰਧ 'ਚ ਜਾ ਲੱਗੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News