ਮੋਦੀ ਨੇ ਤੋੜੀ ਚੁੱਪੀ, ਟਰੂਡੋ ਦੀ ਫੇਰੀ ਬਾਰੇ ਦਿੱਤਾ ਇਹ ਵੱਡਾ ਬਿਆਨ

02/22/2018 9:31:24 PM

ਨਵੀਂ ਦਿੱਲੀ (ਯੂ.ਐਨ.ਆਈ)- ਭਾਰਤ ਯਾਤਰਾ ਉੱਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਲ ਇਥੇ ਦੋ ਪੱਖੀ ਮੁਲਾਕਾਤ ਹੋਵੇਗੀ ਜਿਸ ਵਿਚ ਆਪਸੀ ਸਹਿਯੋਗ ਦੇ ਕੁਝ ਸਮਝੌਤਿਆਂ ਉੱਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਮੋਦੀ ਨੇ ਇਸ ਮੀਟਿੰਗ ਤੋਂ ਪਹਿਲਾਂ ਅੱਜ ਟਵਿਟਰ ਕੀਤਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਉਤਸ਼ਾਹਿਤ ਹਨ ਅਤੇ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਟਰੂਡੋ ਦੇ ਬੱਚਿਆਂ ਨਾਲ ਮਿਲਣ ਲਈ ਉਤਸ਼ਾਹਿਤ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਟਰੂਡੋ ਪਰਿਵਾਰ ਦੀ ਭਾਰਤ ਯਾਤਰਾ ਆਨੰਦਮਈ ਰਹੀ ਹੋਵੇਗੀ। ਪ੍ਰਧਾਨ ਮੰਤਰੀ ਨੇ ਟਵਿੱਟਰ ਦੇ ਨਾਲ ਆਪਣੀ 2015 ਦੀ ਕੈਨੇਡਾ ਯਾਤਰਾ ਦੌਰਾਨ ਟਰੂਡੋ ਅਤੇ ਉਨ੍ਹਾਂ ਦੀ ਬੇਟੀ ਨਾਲ ਆਪਣੀ ਇਕ ਫੋਟੋ ਵੀ ਸਾਂਝੀ ਕੀਤੀ ਹੈ। ਟਰੂਡੋ ਪਿਛਲੇ ਸ਼ਨੀਵਾਰ ਨੂੰ ਇਕ ਹਫਤੇ ਦੀ ਭਾਰਤ ਯਾਤਰਾ ਉੱਤੇ ਆਏ ਸਨ ਅਤੇ ਉਹ ਹੁਣ ਤੱਕ ਮੁੰਬਈ, ਆਗਰਾ, ਅਹਿਮਦਾਬਾਦ, ਅੰਮ੍ਰਿਤਸਰ ਗਏ ਸਨ।


Related News