ਦੁੱਖਦ ਖ਼ਬਰ: ਪ੍ਰੋਫ਼ੈਸਰ ਪਤੀ ਦੀ ਖ਼ੁਦਕੁਸ਼ੀ ਮਗਰੋਂ ਬੱਚਿਆਂ ਸਮੇਤ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

Thursday, Sep 24, 2020 - 06:25 PM (IST)

ਰੋਹਤਕ— ਹਰਿਆਣਾ ਦੇ ਰੋਹਤਕ ਦੀ ਹੈਲਥ ਯੂਨੀਵਰਸਿਟੀ ’ਚ ਨਰਸਿੰਗ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਪ੍ਰਮੋਦ ਸਹਾਰਣ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਦੁਖੀ ਹੋ ਕੇ ਘਰ ’ਚੋਂ ਅਚਾਨਕ ਪਤਨੀ ਵੀ ਬੱਚਿਆਂ ਨੂੰ ਲੈ ਕੇ ਲਾਪਤਾ ਹੋ ਗਈ, ਜਿਸ ਤੋਂ ਬਾਅਦ ਉਸ ਨੇ ਸੋਨੀਪਤ ਰੋਡ ਸਥਿਤ ਜਲ ਘਰ ਦੇ ਟੈਂਕ ਵਿਚ ਆਪਣੇ ਬੱਚਿਆਂ ਨਾਲ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਰਾਜਗੜ੍ਹ ਵਾਸੀ 35 ਸਾਲਾ ਡਾ. ਪ੍ਰਮੋਦ ਸਹਾਰਣ ਦੀ ਡਿਊਟੀ ਰੋਹਤਕ ਹੈਲਥ ਯੂਨੀਵਰਸਿਟੀ ਵਿਚ ਸੀ। ਉਨ੍ਹਾਂ ਦਾ ਵਿਆਹ ਚਰਖੀ ਦਾਦਰੀ ਦੀ ਮਿਨਾਕਸ਼ੀ ਸਾਂਗਵਾਨ ਨਾਲ ਹੋਇਆ ਸੀ। ਮਿਨਾਕਸ਼ੀ ਕਾਹਨੌਰ ’ਚ ਲੈਕਚਰਾਰ ਸੀ। ਉਨ੍ਹਾਂ ਦੇ ਦੋ ਬੱਚੇ ਵੀ ਸਨ। 

PunjabKesari

ਬੁੱਧਵਾਰ ਨੂੰ ਪ੍ਰਮੋਦ ਗੁਰੂਗ੍ਰਾਮ ’ਚ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ ਕਿ ਕਨਹੌਲੀ ਪਿੰਡ ਕੋਲ ਉਨ੍ਹਾਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਕਾਰ ’ਚੋਂ ਪੰਜ ਪਾਊਚ ਸਲਫਾਸ ਦੇ ਬਰਾਮਦ ਹੋਏ ਹਨ। ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਲਿਖਿਆ ਹੈ ਕਿ ਮੇਰੀ ਮੌਤ ਲਈ ਸਿਰਫ ਭਗਵਾਨ ਜ਼ਿੰਮੇਵਾਰ ਹਨ। ਬਹੁਤ ਦੌੜ-ਭੱਜ ਕਰ ਲਈ ਪਰ ਕੁਝ ਨਹੀਂ ਹੋਇਆ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪਤਨੀ ਮਿਨਾਕਸ਼ੀ ਵੀ ਆਪਣੇ ਬੱਚਿਆਂ ਨੂੰ ਲੈ ਕੇ ਲਾਪਤਾ ਹੋ ਗਈ।

ਕਾਫੀ ਸਮੇਂ ਬਾਅਦ ਪਤਾ ਲੱਗਾ ਕਿ ਮਿਨਾਕਸ਼ੀ ਨੇ ਬੱਚਿਆਂ ਸਮੇਤ ਸੋਨੀਪਤ ਰੋਡ ’ਤੇ ਸੈਕਟਰ-2 ਸਥਿਤ ਜਲ ਘਰ ਦੀ ਟੈਂਕ ਵਿਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ 11 ਸਾਲ ਦੀ ਵੱਡੀ ਧੀ ਟੈਂਕ ’ਚੋਂ ਬਾਹਰ ਨਿਕਲੀ ਅਤੇ ਰਿਸ਼ਤੇਦਾਰਾਂ ਦੇ ਘਰ ਪੁੱਜੀ। ਇੱਥੇ ਮਾਂ ਅਤੇ ਭੈਣ ਦੇ ਟੈਂਕ ’ਚ ਛਾਲ ਮਾਰਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਖੋਜ ਮੁਹਿੰਮ ਸ਼ੁਰੂ ਹੋਈ ਪਰ ਮਿਨਾਕਸ਼ੀ ਅਤੇ ਛੋਟੀ ਧੀ ਨਹੀਂ ਮਿਲੀਆਂ। ਡਾ. ਪ੍ਰਮੋਦ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਧੀ ਉਨ੍ਹਾਂ ਦਾ ਨਾਂ ਰੌਸ਼ਨ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਪ੍ਰਮੋਦ ਆਪਣੇ ਵੱਡੇ ਭਰਾ ਦੀ ਮੌਤ ਤੋਂ ਵੀ ਦੁਖੀ ਸਨ। 


Tanu

Content Editor

Related News