ਚੰਗੇ ਨੰਬਰ ਦੇਣ ਦੇ ਬਦਲੇ ਟੀਚਰ ਨੇ ਮੰਗਿਆ ਕਿੱਸ

Sunday, Mar 25, 2018 - 03:13 PM (IST)

ਮੁੰਬਈ— ਇੱਥੋਂ ਦੇ ਘਾਟਕੋਪਰ ਇਲਾਕੇ 'ਚ ਸਥਿਤ ਇਕ ਜੂਨੀਅਰ ਕਾਲਜ ਦੇ ਪ੍ਰੋਫੈਸਰ ਨੇ ਚੰਗੇ ਨੰਬਰ ਪਾਉਣ ਲਈ ਵਿਦਿਆਰਥਣ ਦੇ ਸਾਹਮਣੇ ਅਜੀਬ ਮੰਗ ਰੱਖ ਦਿੱਤੀ। 17 ਸਾਲਾ ਵਿਦਿਆਰਥਣ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰੋਫੈਸਰ ਨੇ ਉਸ ਨੂੰ ਪ੍ਰੀਖਿਆ 'ਚ ਚੰਗੇ ਨੰਬਰ ਦੇਣ ਦੀ ਗੱਲ ਕਹੀ ਪਰ ਨਾਲ ਹੀ ਉਸ ਨੇ ਉਸ ਦੇ ਸਾਹਮਣੇ ਡਿਮਾਂਡ ਰੱਖੀ ਕਿ ਇਸ ਲਈ ਉਸ ਨੂੰ ਕਿੱਸ ਦੇਣੀ ਹੋਵੇਗੀ। ਪ੍ਰੋਫੈਸਰ ਦੀ ਇਸ ਹਰਕਤ ਨਾਲ ਵਿਦਿਆਰਥਣ ਹੈਰਾਨ ਰਹਿ ਗਈ। ਉਸ ਨੇ ਉਦੋਂ ਤਾਂ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਉਹ ਇਸ ਨਾਲ ਪਰੇਸ਼ਾਨੀ 'ਚ ਆ ਗਈ, ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਪ੍ਰੋਫੈਸਰ ਉਸ ਨੂੰ ਨੰਬਰ ਘੱਟ ਨਾ ਦੇਵੇ।
ਵਿਦਿਆਰਥਣ ਕਾਲਜ 'ਚ ਕਾਮਰਸ ਕਰ ਰਹੀ ਹੈ। ਘਰਵਾਲਿਆਂ ਨੇ ਜਦੋਂ ਉਸ ਦੇ ਬਦਲੇ ਵਤੀਰੇ 'ਤੇ ਪੁੱਛ-ਗਿੱਛ ਕੀਤੀ ਤਾਂ ਵਿਦਿਆਰਥਣ ਨੇ ਸਾਰੀ ਗੱਲ ਦੱਸੀ। ਇਹ ਸੁਣ ਕੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਪੀੜਤ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ 'ਤੇ 35 ਸਾਲਾ ਪ੍ਰੋਫੈਸਰ ਦੇ ਖਿਲਾਫ ਆਈ.ਪੀ.ਸੀ. ਅਤੇ ਪਾਸਕੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ 8 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਵਿਦਿਆਰਥਣ ਨੇ ਸ਼ਨੀਵਾਰ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰੋਫੈਸਰ ਦੇ ਖਿਲਾਫ ਐਕਸ਼ਨ ਲਿਆ।


Related News