ਘਰ ਦੇ ਕੰਮਾਂ ਲਈ ਰੱਖਿਆ ਪ੍ਰੋਫੈਸ਼ਨਲ ‘ਹੋਮ ਮੈਨੇਜਰ’, ਤਨਖ਼ਾਹ ਜਾਣ ਉਡਣਗੇ ਹੋਸ਼
Wednesday, Nov 19, 2025 - 03:05 PM (IST)
ਬਿਜ਼ਨੈੱਸ ਡੈਸਕ - ਆਈਆਈਟੀ ਗ੍ਰੈਜੂਏਟ ਜੋੜੇ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਇੱਕ ਅਨੋਖਾ ਕਦਮ ਚੁੱਕਿਆ ਹੈ, ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਮੁੰਬਈ ਦੇ ਰਹਿਣ ਵਾਲੇ ਇਸ ਜੋੜੇ ਨੇ ਘਰ ਦੇ ਸਾਰੇ ਕੰਮਾਂ ਨੂੰ ਸੰਭਾਲਣ ਲਈ ਇੱਕ ਪ੍ਰੋਫੈਸ਼ਨਲ ‘ਹੋਮ ਮੈਨੇਜਰ’ ਨੂੰ ਨੌਕਰੀ ‘ਤੇ ਰੱਖਿਆ ਹੈ ਅਤੇ ਉਸਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਹੇ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਰਿਕਾਰਡ ਪੱਧਰ ਤੋਂ ਹੁਣ ਤੱਕ ਕਿੰਨੀ ਡਿੱਗ ਚੁੱਕੀ ਹੈ Gold ਦੀ ਕੀਮਤ
ਕਿਉਂ ਲਿਆ ਇਹ ਫੈਸਲਾ?
ਇਹ ਜੋੜਾ ਅਮਨ ਗੋਇਲ (ਆਈਆਈਟੀ ਬੰਬੇ ਤੋਂ) ਅਤੇ ਉਨ੍ਹਾਂ ਦੀ ਪਤਨੀ ਹਰਸ਼ਿਤਾ ਸ਼੍ਰੀਵਾਸਤਵ (ਆਈਆਈਟੀ ਕਾਨਪੁਰ ਤੋਂ) ਹਨ। ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਸਨ ਕਿ ਘਰੇਲੂ ਕੰਮ ਸੰਭਾਲਣਾ ਮੁਸ਼ਕਲ ਹੋ ਗਿਆ ਸੀ ਅਤੇ ਇਹ ਤਣਾਅ ਦਾ ਕਾਰਨ ਬਣ ਰਹੇ ਸਨ। ਇਸੇ ਕਾਰਨ ਉਨ੍ਹਾਂ ਨੇ ਇੱਕ ਮਾਹਰ ਨੂੰ ਨਿਯੁਕਤ ਕੀਤਾ।
ਅਮਨ ਗੋਇਲ ਨੇ ਦੱਸਿਆ ਕਿ ਇਸ ਵਿਵਸਥਾ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ‘ਗ੍ਰੇਲੈਬਸ’ ਬਣਾਉਣ ‘ਤੇ ਪੂਰਾ ਧਿਆਨ ਦੇਣ ਦਾ ਮੌਕਾ ਮਿਲਦਾ ਹੈ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਹੋਮ ਮੈਨੇਜਰ ਦੀਆਂ ਜ਼ਿੰਮੇਵਾਰੀਆਂ
ਇਹ ਹੋਮ ਮੈਨੇਜਰ ਘਰ ਦੇ ਰੋਜ਼ਮੱਰਾ ਦੇ ਸਾਰੇ ਕੰਮਾਂ ਦੀ ਦੇਖਭਾਲ ਕਰਦਾ ਹੈ। ਉਸਦੇ ਕੰਮਾਂ ਵਿੱਚ ਸ਼ਾਮਲ ਹਨ:
• ਖਾਣੇ ਦੀ ਯੋਜਨਾ ਬਣਾਉਣਾ (Food planning)
• ਕੱਪੜਿਆਂ ਦੀ ਧੁਲਾਈ (Laundry)
• ਘਰ ਦੀ ਦੇਖਭਾਲ ਅਤੇ ਮੁਰੰਮਤ (Repairs and maintenance)
• ਵਾਰਡਰੋਬ ਪ੍ਰਬੰਧਨ (Wardrobes)
• ਕਰਿਆਨੇ (Groceries) ਦਾ ਕੰਮ
• ਬਜੁਰਗ ਮਾਤਾ-ਪਿਤਾ ਦੀ ਦੇਖਭਾਲ
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਹੋਮ ਮੈਨੇਜਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਦਾ ਹੈ ਅਤੇ ਘਰ ਦੀ ਹਰ ਜ਼ਰੂਰਤ ਦੀ ਯੋਜਨਾ ਬਣਾਉਂਦਾ ਹੈ, ਕੰਮਾਂ ਨੂੰ ਵੰਡਦਾ ਹੈ ਅਤੇ ਹਰ ਚੀਜ਼ ਨੂੰ ਸੁਚਾਰੂ ਢੰਗ ਨਾਲ ਚਲਾਉਂਦਾ ਹੈ। ਉਹ ਅਸਲ ਵਿੱਚ ਸਾਰੀ ਘਰੇਲੂ ਮਦਦ (house help) ਅਤੇ ਸੇਵਾ ਪ੍ਰਦਾਤਾਵਾਂ ਦਾ ਪ੍ਰਬੰਧਨ ਕਰਕੇ ਜੋੜੇ ਨੂੰ ਚਿੰਤਾ ਮੁਕਤ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਸ ਪੇਸ਼ੇਵਰ ਹੋਮ ਮੈਨੇਜਰ ਕੋਲ ਪਹਿਲਾਂ ਇੱਕ ਹੋਟਲ ਚੇਨ ਵਿੱਚ ਆਪਰੇਸ਼ਨਜ਼ ਹੈੱਡ ਵਜੋਂ ਕੰਮ ਕਰਨ ਦਾ ਤਜਰਬਾ ਰਿਹਾ ਹੈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਮਾਤਾ-ਪਿਤਾ ਲਈ ਵੀ ਰਾਹਤ
ਇਸ ਪ੍ਰਬੰਧ ਨਾਲ ਨਾ ਸਿਰਫ਼ ਕਪਲ ਨੂੰ ਰਾਹਤ ਮਿਲੀ ਹੈ, ਸਗੋਂ ਉਨ੍ਹਾਂ ਦੇ ਨਾਲ ਰਹਿਣ ਵਾਲੇ ਬਜ਼ੁਰਗ ਮਾਤਾ-ਪਿਤਾ ਨੂੰ ਵੀ ਆਰਾਮ ਮਿਲਿਆ ਹੈ। ਅਮਨ ਗੋਇਲ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ‘ਤੇ ਬੋਝ ਨਹੀਂ ਪਾਉਣਾ ਚਾਹੁੰਦੇ। ਉਨ੍ਹਾਂ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਸਕਣ ਅਤੇ ਯਾਤਰਾ ਦਾ ਆਨੰਦ ਮਾਣ ਸਕਣ।
ਕੀ 1 ਲੱਖ ਰੁਪਏ ਦਾ ਖਰਚਾ ਜਾਇਜ਼ ਹੈ?
ਜੋੜੇ ਦਾ ਮੰਨਣਾ ਹੈ ਕਿ ਭਾਵੇਂ 1 ਲੱਖ ਰੁਪਏ ਪ੍ਰਤੀ ਮਹੀਨਾ ਦੀ ਰਕਮ ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾ ਲੱਗੇ, ਪਰ ਉਨ੍ਹਾਂ ਲਈ ਉਨ੍ਹਾਂ ਦਾ ਸਮਾਂ ਇਸ ਰਕਮ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। ਅਮਨ ਨੇ ਦੱਸਿਆ ਕਿ "ਸ਼ਾਇਦ ਇਹ ਮਹਿੰਗਾ ਹੋਵੇ, ਪਰ ਅਸੀਂ ਇਸਨੂੰ ਅਫੋਰਡ ਕਰ ਸਕਦੇ ਹਾਂ ਅਤੇ ਇਹ ਸਾਡੇ ਸਮੇਂ ਦੀ ਅਸਲੀ ਕੀਮਤ ਹੈ”।
ਇਹ ਮਾਮਲਾ ਦਰਸਾਉਂਦਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਪੇਸ਼ੇਵਰ ਜੀਵਨ ਦਾ ਦਬਾਅ ਵਧਣ ਕਾਰਨ, ਆਧੁਨਿਕ ਪਰਿਵਾਰ ਹੁਣ ਵੱਡਾ ਖਰਚਾ ਕਰਨ ਦੇ ਬਾਵਜੂਦ ਵੀ ਸਮਾਂ, ਸਹੂਲਤ ਅਤੇ ਮਾਨਸਿਕ ਸ਼ਾਂਤੀ ਨੂੰ ਪਹਿਲ ਦੇ ਰਹੇ ਹਨ। ਇਸ ਜੋੜੇ ਦੀ ਕਹਾਣੀ ਸੰਕੇਤ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੋਫੈਸ਼ਨਲ ਹੋਮ ਮੈਨੇਜਰ ਸ਼ਹਿਰੀ ਘਰਾਂ ਦਾ ਇੱਕ ਆਮ ਹਿੱਸਾ ਬਣ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
