ਅਮਰੀਕਾ 'ਚ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ
Tuesday, May 09, 2023 - 11:38 AM (IST)
ਹਿਊਸਟਨ (ਭਾਸ਼ਾ)- ਹਿਊਸਟਨ ਵਿਚ ਭਾਰਤੀ ਵਣਜ ਦੂਤਘਰ, ਸ਼ਨੀਵਾਰ ਨੂੰ ਟੈਕਸਾਸ ਦੇ ਮਾਲ ਵਿਚ ਹੋਈ ਗੋਲੀਬਾਰੀ ਵਿਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਐਸ਼ਵਰਿਆ ਥਥੀਕੋਂਡਾ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਿਚ ਰਿਸ਼ਤੇਦਾਰਾਂ ਦੀ ਮਦਦ ਕਰ ਰਿਹਾ ਹੈ। ਨਾਲ ਹੀ ਦੂਤਘਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਦੁਖ਼ਦ ਘਟਨਾ ਵਿਚ 2 ਭਾਰਤੀ ਜ਼ਖ਼ਮੀ ਵੀ ਹੋਏ ਹਨ। ਮੈਕਕਿਨੀ ਨਿਵਾਸੀ ਐਸ਼ਵਰਿਆ (26) ਆਪਣੇ ਇਕ ਦੋਸਤ ਨਾਲ ਮਾਲ ਵਿਚ ਖ਼ਰੀਦਦਾਰੀ ਕਰ ਰਹੀ ਸੀ, ਜਦੋਂ ਡਲਾਸ ਵਿਚ ਏਲੇਨ ਆਊਟਲੇਟਸ ਵਿਚ ਬੰਦੂਕਧਾਰੀ ਮੌਰੀਸਿਓ ਗਾਰਸੀਆ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ’ਚ ਸੋਨਮ ਕਪੂਰ ਨੇ ‘ਨਮਸਤੇ’ ਨਾਲ ਕੀਤੀ ਭਾਸ਼ਣ ਦੀ ਸ਼ੁਰੂਆਤ
ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਹੋਈ ਅਤੇ ਉਸ ਸਮੇਂ ਮਾਲ ਦੇ ਬਾਹਰੀ ਹਿੱਸੇ ਵਿਚ ਖ਼ਰੀਦਦਾਰਾਂ ਦੀ ਭੀੜ ਜਮ੍ਹਾ ਹੋ ਗਈ ਸੀ। ਗੋਲੀਬਾਰੀ ਵਿਚ ਘੱਟੋ-ਘੱਟ 8 ਲੋਕ ਮਾਰੇ ਗਏ ਸਨ ਅਤੇ ਹਮਲਾਵਰ ਮੌਰੀਸਿਓ ਗਾਰਸੀਆ (33) ਵੀ ਪੁਲਸ ਹੱਥੋਂ ਮਾਰਿਆ ਗਿਆ ਸੀ। ਭਾਰਤ ਦੇ ਤੇਲੰਗਾਨਾ ਸੂਬੇ ਵਿਚ ਰਾਂਗਾ ਰੈੱਡੀ ਜ਼ਿਲ੍ਹਾ ਅਦਾਲਤ ਵਿਚ ਜ਼ਿਲ੍ਹਾ ਜੱਜ ਦੀ ਧੀ ਐਸ਼ਵਰਿਆ ਪਰਫੈਕਟ ਜਨਰਲ ਕੰਟਰੈਕਟਰਜ਼ ਐੱਲ.ਐੱਲ.ਸੀ.ਵਿਚ ਪ੍ਰੋਜੈਕਟ ਮੈਨੇਜਰ ਸੀ। ਹਿਊਸਟਨ ਵਿਚ ਭਾਰਤੀ ਵਣਜ ਦੂਤਘਰ ਐਸ਼ਵਰਿਆ ਦੇ ਅਤੇ ਗੋਲੀਬਾਰੀ ਵਿਚ ਜ਼ਖ਼ਮੀ 2 ਹੋਰ ਭਾਰਤੀਆਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹੈ। ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਨੇਤਾ ਅਸ਼ੋਕ ਕੋਲਾ ਥਥੀਕੋਂਡਾ ਦੀ ਲਾਸ਼ ਨੂੰ ਭਾਰਤ ਭੇਜਣ ਦੀ ਵਿਵਸਥਾ ਕਰ ਰਹੇ ਹਨ।
ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ