ਖੇਤੀਬਾੜੀ ਲਾਭ ਲਈ ਕਿਸਾਨਾਂ ਲਈ ਪਛਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ: ਤੋੋਮਰ

Tuesday, Dec 14, 2021 - 03:01 PM (IST)

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਮੰਗਲਵਾਰ ਯਾਨੀ ਕਿ ਅੱਜ ਦੱਸਿਆ ਕਿ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈ. ਡੀ.) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਲੋਕ ਸਭਾ ’ਚ ਪੀ. ਵੇਲੁਸਾਮੀ ਅਤੇ ਕੇ. ਪਣਮੁਗ ਸੁੰਦਰਮ ਦੇ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਖੇਤੀ ਅਤੇ ਕਲਿਆਣ ਮੰਤਰੀ ਨਰਿੰਦਰ ਸਿੰਘ ਤੋੋਮਰ ਨੇ ਇਹ ਜਾਣਕਾਰੀ ਦਿੱਤੀ। ਸੰਸਦ ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਦਾ ਕਿਸਾਨਾਂ ਲਈ ਪਛਾਣ ਪੱਤਰ (ਆਈਡੀ) ਬਣਾਉਣ ਦਾ ਕੋਈ ਵਿਚਾਰ ਹੈ? ਇਸ ’ਤੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ, ‘‘ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।’’

ਕਿਸਾਨਾਂ ਦਾ ਪਛਾਣ ਪੱਤਰ ਉਨ੍ਹਾਂ ਸਾਰੇ ਖੇਤੀ ਯੋਜਨਾਵਾਂ ਨਾਲ ਜੁੜੇਗਾ, ਜਿਨ੍ਹਾਂ ਦਾ ਲਾਭ ਕਿਸਾਨਾਂ ਨੇ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਵਿਚ ਈ-ਨੋ ਯੋਰ ਫਾਰਮਰ (ਈ-ਕੇ ਵਾਈ ਐੱਫ) ਦੇ ਜ਼ਰੀਏ ਕਿਸਾਨਾਂ ਦੀ ਤਸਦੀਕ ਦੀ ਵਿਵਸਥਾ ਹੈ ਤਾਂ ਜੋ ਵੱਖ-ਵੱਖ ਸਕੀਮਾਂ ਤਹਿਤ ਲਾਭ ਪ੍ਰਾਪਤ ਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਭੌਤਿਕ ਦਸਤਾਵੇਜ਼ ਨੂੰ ਮੁੜ ਤੋਂ ਜਮ੍ਹਾ ਕਰਨ ਦੀ ਲੋੜ ਨਹੀਂ ਪਵੇਗੀ। ਤੋਮਰ ਨੇ ਦੱਸਿਆ ਕਿ ਇਸ ਨਾਲ ਖੇਤਰ ਆਧਾਰਿਤ ਅਤੇ ਅਨੁਕੂਲ ਸਲਾਹ ਆਸਾਨ ਹੋ ਸਕੇਗੀ। ਇਸ ਦੇ ਮਾਧਿਅਮ ਤੋਂ ਉਲਟ ਮੌਸਮ ਦੇ ਹਾਲਾਤਾਂ ਕਾਰਨ ਫ਼ਸਲ ਨੂੰ ਹੋਏ ਨੁਕਸਾਨ ਦੇ ਮੁਲਾਂਕਣ ’ਚ ਆਸਾਨੀ ਹੋਵੇਗੀ।


Tanu

Content Editor

Related News