ਬਾਲ ਦਿਵਸ ਦੇ ਦਿਨ ਕਾਂਗਰਸੀਆਂ ਨੂੰ ਚੋਣਾਵੀ ਜਿੱਤ ਦਾ ਮੰਤਰ ਸਿਖਾਏਗੀ ਪ੍ਰਿਯੰਕਾ ਗਾਂਧੀ
Saturday, Nov 13, 2021 - 04:32 PM (IST)
ਬੁਲੰਦਸ਼ਹਿਰ (ਵਾਰਤਾ)- ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਆਉਣ ਵਾਲੀ 14 ਨਵੰਬਰ ਨੂੰ ਬਾਲ ਦਿਵਸ ਮੌਕੇ ਇੱਥੇ 14 ਜ਼ਿਲ੍ਹਿਆਂ ਦੇ ਕਾਂਗਰਸ ਵਰਕਰਾਂ ਨੂੰ ਚੋਣਾਂ ’ਚ ਜਿੱਤਣ ਦੇ ਮੰਤਰ ਸਿਖਾਏਗੀ। ਦੱਸਣਯੋਗ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਚੌਧਰੀ ਸ਼ੋ ਪਾਲ ਸਿੰਘ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀਮਤੀ ਵਾਡਰਾ ਇੱਥੇ ਅਨੂਪ ਸ਼ਹਿਰ ਸਥਿਤ ਗੰਗਾ ਮਈਆਂ ਦੀ ਪੂਜਾ ਕਰੇਗੀ।
ਉਸ ਤੋਂ ਬਾਅਦ ਦੁਰਗਾ ਪ੍ਰਸਾਦ ਬਲਜੀਤ ਸਿੰਘ ਡਿਗਰੀ ਕਾਲਜ ’ਚ ਆਯੋਜਿਤ ਪ੍ਰੋਗਰਾਮ ’ਚ 14 ਜ਼ਿਲ੍ਹਿਆਂ ਦੇ ਕਾਂਗਰਸ ਅਹੁਦਾ ਅਧਿਕਾਰੀ, ਸਾਬਕਾ ਸੰਸਦ ਮੈਂਬਰ, ਵਿਧਾਇਕ ਅਤੇ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਚੋਣਾਵੀ ਜਿੱਤ ਦੇ ਗੁਰ ਸਿਖਾਏਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਵਰਕਰਾਂ ਅਤੇ ਅਹੁਦਾ ਅਧਿਕਾਰੀਆਂ ਨਾਲ ਸਿੱਧਾ ਗੱਲਬਾਤ ਕਰੇਗੀ। ਇਸ ਦਾ ਮਕਸਦ ਵਿਧਾਨ ਸਭਾ ਚੋਣਾਂ ’ਚ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਜਿੱਤ ਯਕੀਨੀ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦੇਵੇਗੀ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ ਕਾਂਗਰਸ ਦੇ ਕਈ ਰਾਸ਼ਟਰੀ ਸੂਬਾਈ ਅਹੁਦਾ ਅਧਿਕਾਰੀ ਵੀ ਮੌਜੂਦ ਰਹਿਣਗੇ।