‘ਨਿਆਏ ਯਾਤਰਾ’ ’ਚ ਮੁਰਾਦਾਬਾਦ ਤੋਂ ਸ਼ਾਮਲ ਹੋਵੇਗੀ ਪ੍ਰਿਯੰਕਾ ਗਾਂਧੀ
Saturday, Feb 24, 2024 - 12:59 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਆਉਣ ਵਾਲੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ’ਚ ਸ਼ਾਮਲ ਹੋਵੇਗੀ ਅਤੇ ਫਤਿਹਪੁਰ ਸੀਕਰੀ ਤੱਕ ਇਸ ਯਾਤਰਾ ਦੇ ਨਾਲ ਰਹੇਗੀ। ਪ੍ਰਿਯੰਕਾ ਨੇ ਚੰਦੌਲੀ ਤੋਂ ਹੀ ਇਸ ਯਾਤਰਾ ’ਚ ਹਿੱਸਾ ਲੈਣਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹ ਇਸ ’ਚ ਸ਼ਾਮਲ ਨਹੀਂ ਹੋ ਸਕੀ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਆਗਰਾ ’ਚ ਰਾਹੁਲ ਗਾਂਧੀ ਦੇ ਨਾਲ ਇਸ ਯਾਤਰਾ ’ਚ ਸ਼ਾਮਲ ਹੋਣ ਜਾ ਰਹੇ ਹਨ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ। ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਕੁੱਲ 80 ਸੀਟਾਂ 'ਚੋਂ 17 ’ਤੇ ਚੋਣ ਲੜੇਗੀ।