‘ਘੂੰਘਟ ਜਾਂ ਹਿਜਾਬ- ਆਪਣੀ ਮਰਜ਼ੀ ਦੇ ਕੱਪੜੇ ਪਹਿਨਣਾ ਮਹਿਲਾਵਾਂ ਦਾ ਅਧਿਕਾਰ’

Wednesday, Feb 09, 2022 - 02:06 PM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਕਰਨਾਟਕ ਦੇ ਕੁਝ ਸਿੱਖਿਅਕ ਸੰਸਥਾਵਾਂ ’ਚ ਹਿਜਾਬ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦਰਮਿਆਨ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਕਰਨਾ ਮਹਿਲਾਵਾਂ ਦਾ ਅਧਿਕਾਰ ਹੈ ਕਿ ਉਨ੍ਹਾਂ ਨੂੰ ਕੀ ਪਹਿਨਣਾ ਹੈ ਅਤੇ ਪਹਿਨਾਵੇ ਨੂੰ ਲੈ ਕੇ ਉਤਪੀੜਨ ਬੰਦ ਹੋਣਾ ਚਾਹੀਦਾ ਹੈ।

ਪਿ੍ਰਯੰਕਾ ਨੇ ‘ਲੜਕੀ ਹਾਂ, ਲੜ ਸਕਦੀ ਹਾਂ’ ਹੈਸ਼ਟੈਗ ਨਾਲ ਟਵੀਟ ਕੀਤਾ, ‘‘ਚਾਹੇ ਬਿਕਨੀ ਹੋਵੇ, ਘੂੰਘਟ ਹੋਵੇ, ਜੀਨਸ ਹੋਵੇ ਜਾਂ ਹਿਜਾਬ ਹੋਵੇ, ਇਹ ਫ਼ੈਸਲਾ ਕਰਨ ਦਾ ਅਧਿਕਾਰ ਮਹਿਲਾਵਾਂ ਦਾ ਹੈ ਕਿ ਉਨ੍ਹਾਂ ਨੂੰ ਕੀ ਪਹਿਨਣਾ ਹੈ।’’

PunjabKesari

ਪਿ੍ਰਯੰਕਾ ਨੇ ਅੱਗੇ ਕਿਹਾ, ‘‘ਇਸ ਅਧਿਕਾਰ ਦੀ ਗਰੰਟੀ ਭਾਰਤੀ ਸੰਵਿਧਾਨ ਨੇ ਦਿੱਤੀ ਹੈ। ਮਹਿਲਾਵਾਂ ਦਾ ਉਤਪੀੜਨ ਬੰਦ ਕਰੋ।’’ ਕਰਨਾਟਕ ਦੇ ਕੁਝ ਸਿੱਖਿਅਕ ਸੰਸਥਾਵਾਂ ’ਚ ਹਾਲ ਦੇ ਦਿਨਾਂ ਵਿਚ ‘ਹਿਜਾਬ’ ਦੇ ਪੱਖ ਅਤੇ ਵਿਰੋਧ ਵਿਚ ਪ੍ਰਦਰਸ਼ਨ ਹੋਏ ਹਨ। ਇਸ ਵਿਵਾਦ ਦਰਮਿਆਨ ਸੂਬਾ ਸਰਕਾਰ ਨੇ ਪ੍ਰਦੇਸ਼ ’ਚ ਅਗਲੇ 3 ਤਿੰਨਾਂ ਤੱਕ ਸਕੂਲ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।

 


Tanu

Content Editor

Related News