ਪ੍ਰਿਯੰਕਾ ਗਾਂਧੀ ਨੇ ਪਤੀ ਰਾਬਰਟ ਵਾਡਰਾ ਨਾਲ ਪਾਈ ਵੋਟ, PM ਮੋਦੀ ''ਤੇ ਬੋਲਿਆ ਹਮਲਾ

Sunday, May 12, 2019 - 01:10 PM (IST)

ਪ੍ਰਿਯੰਕਾ ਗਾਂਧੀ ਨੇ ਪਤੀ ਰਾਬਰਟ ਵਾਡਰਾ ਨਾਲ ਪਾਈ ਵੋਟ, PM ਮੋਦੀ ''ਤੇ ਬੋਲਿਆ ਹਮਲਾ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਪਤੀ ਰਾਬਰਟ ਵਾਡਰਾ ਨਾਲ ਦਿੱਲੀ 'ਚ ਲੋਧੀ ਐਸਟੇਟ ਸਥਿਤ ਸਰਦਾਰ ਪਟੇਲ ਸਕੂਲ ਬੂਥ 'ਤੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਜਾ ਰਹੀ ਹੈ, ਜਨਤਾ 'ਚ ਗੁੱਸਾ ਹੈ ਅਤੇ ਉਹ ਇਸ ਨੂੰ ਵੋਟ ਰਾਹੀਂ ਜ਼ਾਹਰ ਕਰੇਗੀ। ਉਨ੍ਹਾਂ ਨੇ ਪੀ.ਐੱਮ. ਮੋਦੀ 'ਤੇ ਦੋਸ਼ ਲਗਾਇਆ ਕਿ 15 ਲੱਖ ਅਤੇ 2 ਕਰੋੜ ਦੇ ਵਾਅਦਿਆਂ ਵਰਗੇ ਮੁੱਦਿਆਂ 'ਤੇ ਕੋਈ ਜਵਾਬ ਨਹੀਂ ਦਿੰਦੇ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 45 ਸਾਲ ਦੀ ਤਪੱਸਿਆ ਵਾਲੇ ਬਿਆਨ 'ਤੇ ਵੀ ਜਵਾਬ ਦਿੱਤਾ। ਪ੍ਰਿਯੰਕਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ 50 ਘੰਟੇ ਵੀ ਤਪੱਸਿਆ ਕਰ ਲਈ ਹੁੰਦੀ ਤਾਂ ਇਸ ਤਰ੍ਹਾਂ ਨਾਲ ਨਫ਼ਰਤ ਭਰੀਆਂ ਗੱਲਾਂ ਨਹੀਂ ਕਰਦੇ। ਪ੍ਰਿਯੰਕਾ ਗਾਂਧੀ ਨੇ ਵੋਟ ਕਰਨ ਤੋਂ ਬਾਅਦ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੀ.ਐਮ. ਮੋਦੀ ਨੇ ਕਿਹਾ ਹੈ ਕਿ ਖਾਨ ਮਾਰਕੀਟ ਗੈਂਗ ਨੇ ਮੇਰੀ ਅਕਸ ਨਹੀਂ ਬਣਾਈ ਹੈ, ਇਹ 45 ਸਾਲ ਦੀ ਤਪੱਸਿਆ ਨਾਲ ਬਣੀ ਹੈ, ਜਿਸ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ। ਇਸ ਸਵਾਲ ਦੇ ਜਵਾਬ 'ਤੇ ਪ੍ਰਿਯੰਕਾ ਨੇ ਕਿਹਾ ਕਿ ਜੇਕਰ 50 ਘੰਟੇ ਦੀ ਤਪੱਸਿਆ ਕਰ ਲਈ ਹੁੰਦੀ ਤਾਂ ਇਸ ਤਰ੍ਹਾਂ ਨਾਲ ਨਫ਼ਰਤ ਭਰੀਆਂ ਗੱਲਾਂ ਉਹ ਨਹੀਂ ਕਰਦੇ।PunjabKesariਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਮੋਦੀ ਨੂੰ ਦਿੱਤੀ ਗਈ ਚੁਣੌਤੀ 'ਤੇ ਵੀ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੇ। ਪ੍ਰਿਯੰਕਾ ਨੇ ਕਿਹਾ ਕਿ 15 ਲੱਖ ਰੁਪਏ ਅਤੇ 1 ਕਰੋੜ ਰੋਜ਼ਗਾਰ ਦੇ ਜੋ ਵਾਅਦੇ ਉਨ੍ਹਾਂ ਨੇ ਕੀਤੇ, ਉਸ 'ਤੇ ਵੀ ਜਵਾਬ ਨਹੀਂ ਦਿੰਦੇ। ਪ੍ਰਿਯੰਕਾ ਨੇ ਕਿਹਾ ਕਿ ਉਹ (ਨਰਿੰਦਰ ਮੋਦੀ) ਰਾਹੁਲ ਜੀ ਦੀ ਚੁਣੌਤੀ ਦਾ ਵੀ ਜਵਾਬ ਨਹੀਂ ਦਿੰਦੇ। ਪ੍ਰਿਯੰਕਾ ਨੇ ਮੋਦੀ 'ਤੇ ਨਫ਼ਰਤ ਅਤੇ ਗੁੱਸੇ ਦਾ ਵੀ ਦੋਸ਼ ਲਗਾਇਆ। ਇਸ ਤੋਂ ਇਲਾਵਾ ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਜਾ ਰਹੀ ਹੈ, ਇਹ ਗੱਲ ਬਿਲਕੁੱਲ ਸਪੱਸ਼ਟ ਹੈ। ਉੱਥੇ ਹੀ ਦਿੱਲੀ ਦੀਆਂ 7 ਸੀਟਾਂ 'ਤੇ ਹੋ ਰਹੀਆਂ ਚੋਣਾਂ 'ਤੇ ਪ੍ਰਿਯੰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਨਾ ਹੋਣ ਨਾਲ ਭਾਜਪਾ ਨੂੰ ਫਾਇਦਾ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਾਰੀਆਂ ਸੀਟਾਂ 'ਤੇ ਚੰਗੀਆਂ ਚੋਣਾਂ ਲੜ ਰਹੀ ਹੈ।


author

DIsha

Content Editor

Related News