''ਫਲਸਤੀਨ'' ਲਿਖਿਆ ਹੈਂਡਬੈਂਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ ਗਾਂਧੀ
Monday, Dec 16, 2024 - 01:36 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਫਲਸਤੀਨ ਦੇ ਲੋਕਾਂ ਦੇ ਪ੍ਰਤੀ ਇਕਜੁਟਤਾ ਪ੍ਰਗਟ ਕਰਦੇ ਹੋਏ ਸੋਮਵਾਰ ਨੂੰ ਇਕ ਅਜਿਹੇ ਹੈਂਡਬੈਗ ਨਾਲ ਸੰਸਦ ਪਹੁੰਚੀ, ਜਿਸ 'ਤੇ 'ਫਲਸਤੀਨ' ਲਿਖਿਆ ਹੋਇਆ ਸੀ। ਉਹ ਕਈ ਮੌਕਿਆਂ 'ਤੇ ਗਾਜਾ 'ਚ ਇਜ਼ਰਾਈਲ ਦੀ ਫ਼ੌਜ ਕਾਰਵਾਈ ਖ਼ਿਲਾਫ਼ ਆਵਾਜ਼ ਚੁੱਕਦੀ ਅਤੇ ਫਲਸਤੀਨੀਆਂ ਨਾਲ ਇਕਜੁਟਤਾ ਜ਼ਾਹਰ ਕਰਦੀ ਰਹੀ ਹੈ। ਉਨ੍ਹਾਂ ਨੇ ਜੋ ਹੈਂਡਬੈਗ ਫੜਿਆ ਹੋਇਆ ਸੀ, ਉਸ 'ਤੇ ਅੰਗਰੇਜ਼ੀ 'ਚ 'ਪੇਲੇਸਟਾਈਨ' (ਫਲਸਤੀਨ) ਲਿਖੇ ਹੋਣ ਨਾਲ ਫਲਸਤੀਨ ਨਾਲ ਜੁੜੇ ਕਈ ਪ੍ਰਤੀਕ ਵੀ ਬਣੇ ਹੋਏ ਸਨ। ਨਵੀਂ ਦਿੱਲੀ 'ਚ ਫਲਸਤੀਨੀ ਦੂਤਘਰ ਮੁਖੀ ਆਬਿਦ ਅਲਰਜਾਕ ਅਬੂ ਜਾਜ਼ਰ ਨੇ ਪਿਛਲੇ ਹਫ਼ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰ ਕੇ ਕਾਂਗਰਸ ਆਗੂ ਨੂੰ ਕੇਰਲ ਦੇ ਵਾਇਨਾਡ ਤੋਂ ਉਨ੍ਹਾਂ ਦੀ ਹਾਲੀਆ ਚੋਣ ਜਿੱਤ 'ਤੇ ਵਧਾਈ ਦਿੱਤੀ ਸੀ।
ਦੱਸਣਯੋਗ ਹੈ ਕਿ ਹਮਾਸ ਅਤੇ ਇਜ਼ਰਾਈਲ ਵਿਚਾਲੇ 7 ਅਕਤੂਬਰ 2023 ਤੋਂ ਜੰਗ ਚੱਲ ਰਹੀ ਹੈ। ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ 'ਤੇ ਲਗਾਤਾਰ ਵਿਨਾਸ਼ਕਾਰੀ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ 'ਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ (ਓ.ਐੱਚ.ਸੀ.ਐੱਚ.ਆਰ.) ਦੇ ਦਫ਼ਤਰ ਨੇ ਨਵੰਬਰ 'ਚ ਇਕ ਰਿਪੋਰਟ ਅੱਗੇ ਰੱਖੀ। ਰਿਪੋਰਟ ਅਨੁਸਾਰ ਗਾਜ਼ਾ 'ਚ ਇਜ਼ਰਾਈਲ ਦੀ ਜੰਗ ਦੇ ਪਹਿਲੇ 6 ਮਹੀਨਿਆਂ ਦੌਰਾਨ ਕਥਿਤ ਤੌਰ 'ਤੇ 34,500 ਤੋਂ ਵੱਧ ਲੋਕ ਮਾਰੇ ਗਏ ਹਨ। ਕਈ ਲੋਕ ਜ਼ਖਮੀ ਵੀ ਹੋਏ ਹਨ। ਇਨ੍ਹਾਂ ਹਮਲਿਆਂ 'ਚ ਵੱਡੀ ਗਿਣਤੀ 'ਚ ਬੱਚੇ ਅਤੇ ਔਰਤਾਂ ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8