ਮਹਾਰਾਸ਼ਟਰ ’ਚ ਸੰਵਿਧਾਨ ਨੂੰ ਠੇਂਗਾ ਦਿਖਾ ਰਹੀ ਹੈ ਭਾਜਪਾ : ਪਿ੍ਰਅੰਕਾ

11/25/2019 10:20:20 AM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮਹਾਰਾਸ਼ਟਰ 'ਚ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਏ ਜਾਣ ਅਤੇ ਉਸ ਦੇ ਬਾਅਦ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਦੇਸ਼ ਹੁਣ ਜਨਾਦੇਸ਼ ਦੇ ਖੁੱਲ੍ਹੇ ਤੌਰ 'ਤੇ ਅਗਵਾ ਦੇ ਦੌਰ 'ਚੋਂ ਪਹੁੰਚ ਚੁੱਕਾ ਹੈ। ਪ੍ਰਿਅੰਕਾ ਨੇ ਟਵੀਟ ਕੀਤਾ, ''ਟੀਵੀ 'ਤੇ ਨਿਊਜ਼ ਚੈਨਲ ਦਿਖਾ ਰਹੇ ਹਨ ਕਿ ਭਾਜਪਾ ਮਹਾਰਾਸ਼ਟਰ 'ਚ ਸੰਵਿਧਾਨਕ ਸੰਸਥਾਵਾਂ ਅਤੇ ਸੰਵਿਧਾਨ ਨੂੰ ਠੇਂਗਾ ਦਿਖਾਉਂਦੇ ਹੋਏ ਕਰਨਾਟਕ ਦੀ ਖੇਡ ਫਿਰ ਤੋਂ ਦੋਹਰਾਉਣਾ ਚਾਹੁੰਦੀ ਹੈ।''

ਪ੍ਰਿਅੰਕਾ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ 'ਚ 12,000 ਕਿਸਾਨਾਂ ਨੇ ਤਾਂ ਖੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਲਈ ਭਾਜਪਾ ਸਰਕਾਰ ਦੀ ਜੇਬ 'ਚੋਂ ਤਾਂ ਮਦਦ ਨਹੀਂ ਨਿਕਲੀ। ਪ੍ਰਿਅੰਕਾ ਨੇ ਸਵਾਲ ਕੀਤਾ, ''ਕੀ ਅਸੀਂ ਜਨਾਦੇਸ਼ ਦੇ ਖੁੱਲ੍ਹੇ ਅਗਵਾ ਦੇ ਦੌਰ 'ਚ ਪਹੁੰਚ ਚੁੱਕੇ ਹਾਂ? ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਸਿਆਸੀ ਘਟਨਾਕ੍ਰਮ ਦਰਮਿਆਨ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਸ਼ਨੀਵਾਰ ਦੀ ਸਵੇਰ ਨੂੰ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਡਿਪਟੀ ਸੀ. ਐੱਮ. ਦੀ ਸਹੁੰ ਚੁਕਾਈ। ਭਾਜਪਾ ਦੀ ਸਰਕਾਰ ਬਣਨ ਨੂੰ ਲੈ ਕੇ ਸ਼ਿਵਸੈਨਾ-ਕਾਂਗਰਸ ਅਤੇ ਐੱਸ. ਸੀ. ਪੀ. ਇਨ੍ਹਾਂ ਤਿੰਨਾਂ ਦਲਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ।


Tanu

Edited By Tanu