ਆਖਰ ਸਰਕਾਰ ਮੰਦੀ ''ਤੇ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ : ਪ੍ਰਿਯੰਕਾ

09/10/2019 10:37:25 AM

ਨਵੀਂ ਦਿੱਲੀ— ਅਰਥ ਵਿਵਸਥਾ 'ਚ ਸੁਸਤੀ ਅਤੇ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਸਵਾਲ ਕੀਤਾ ਕਿ ਆਖਰ ਸਰਕਾਰ ਮੰਦੀ 'ਤੇ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਅਰਥ ਵਿਵਸਥਾ ਮੰਦੀ ਦੀ ਡੂੰਘੀ ਖੱਡ 'ਚ ਡਿੱਗਦੀ ਹੀ ਜਾ ਰਹੀ ਹੈ। ਲੱਖਾਂ ਹਿੰਦੁਸਤਾਨੀਆਂ ਦੀ ਰੋਜ਼ੀ-ਰੋਟੀ 'ਤੇ ਤਲਵਾਰ ਲਟਕ ਰਹੀ ਹੈ।'' ਪ੍ਰਿਯੰਕਾ ਨੇ ਕਿਹਾ,''ਆਟੋ ਸੈਕਟਰ ਅਤੇ ਟਰੱਕ ਸੈਕਟਰ 'ਚ ਗਿਰਾਵਟ 'ਪ੍ਰੋਡਕਸ਼-ਟਰਾਂਸਪੋਟਰੇਸ਼ਨ' 'ਚ ਨਕਾਰਾਤਮਕ ਵਿਕਾਸ ਅਤੇ ਬਾਜ਼ਾਰ ਦੇ ਟੁੱਟਦੇ ਭਰੋਸੇ ਦੀ ਨਿਸ਼ਾਨੀ ਹੈ।'' ਉਨ੍ਹਾਂ ਨੇ ਸਵਾਲ ਕੀਤਾ,''ਸਰਕਾਰ ਕਦੋਂ ਆਪਣੀਆਂ ਅੱਖਾਂ ਖੋਲ੍ਹੇਗੀ?''

PunjabKesariਦੱਸਣਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਸਰਕਾਰ ਦੇ ਆਰਥਿਕ ਪ੍ਰਦਰਸ਼ਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ। ਰਾਹੁਲ ਨੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਦਿਨ ਪੂਰੇ ਹੋਣ 'ਤੇ ਵਧਾਈ ਦਿੱਤੀ ਅਤੇ ਫਿਰ ਦੇਸ਼ ਦੇ ਸਾਹਮਣੇ ਖੜ੍ਹੀ ਆਰਥਿਕ ਮੰਦੀ ਨੂੰ ਲੈ ਕੇ ਮੋਦੀ 'ਤੇ ਨਿਸ਼ਾਨਾ ਸਾਧਿਆ।


DIsha

Content Editor

Related News