ਮੇਰਠ ’ਚ ਕਿਸਾਨ ਮਹਾਪੰਚਾਇਤ ’ਚ ਪਿ੍ਰਅੰਕਾ ਨੇ ਕਿਹਾ- ‘ਜਦੋਂ ਤੱਕ ਦਮ ਹੈ, ਉਦੋਂ ਤੱਕ ਕਿਸਾਨਾਂ ਲਈ ਲੜਾਂਗੀ’
Sunday, Mar 07, 2021 - 05:32 PM (IST)
ਮੇਰਠ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਰਡਾ ਨੇ ਕਿਹਾ ਕਿ ਜਦੋਂ ਤੱਕ ਦਮ ਹੈ, ਉਦੋਂ ਤੱਕ ਕਿਸਾਨਾਂ ਲਈ ਲੜੇਗੀ, ਚਾਹੇ 100 ਦਿਨ ਹੋਣ ਜਾਂ 100 ਸਾਲ। ਪਿ੍ਰਅੰਕਾ ਗਾਂਧੀ ਅੱਜ ਯਾਨੀ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ’ਚ ਮੇਰਠ ਦੇ ਕੈਲੀ ਪਿੰਡ ਵਿਚ ਆਯੋਜਿਤ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਜੈ ਜਵਾਨ, ਜੈ ਕਿਸਾਨ ਨਾਲ ਮਹਾਪੰਚਾਇਤ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੇਰਠ ਦੀ ਧਰਤੀ 1857 ਦੇ ਪ੍ਰਥਮ ਸੁਤੰਤਰਤਾ ਸੰਗ੍ਰਾਮ ਦੀ ਗਵਾਹ ਰਹੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਰਮ ਪਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਦਾ ‘ਸਟੈਂਡ’
ਅੰਗਰੇਜ਼ੀ ਹਕੂਮਤ ਨੇ ਉਸ ਸਮੇਂ ਮੇਰਠ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਕਿਸਾਨਾਂ ’ਤੇ ਭਾਰੀ ਦਮਨ ਕੀਤਾ ਸੀ ਅਤੇ ਸੈਂਕੜੇ ਕਿਸਾਨਾਂ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ ਸੀ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਮੇਰਠ ਦੀ ਧਰਤੀ ਦਮਨਕਾਰੀ ਹਕੂਮਤ ਖ਼ਿਲਾਫ਼ ਵਿਦਰੋਹ ਅਤੇ ਕਿਸਾਨਾਂ ਦੀ ਹੱਕ ਦੀ ਲੜਾਈ ਨੂੰ ਸੰਘਰਸ਼ ਦੇ ਪਸੀਨੇ ਤੋਂ ਸਿੰਜਣ ਵਾਲੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਵੀ ਅੰਗੇਰਜ਼ਾਂ ਵਾਂਗ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ।
ਇਹ ਵੀ ਪੜ੍ਹੋ : 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ
ਤਿੰਨੋਂ ਖੇਤੀ ਕਾਨੂੰਨ ਅਜਿਹੇ ਕਾਨੂੰਨ ਹਨ, ਜਿਸ ਨਾਲ ਕਿਸਾਨ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਖੇਤੀ ਕਾਨੂੰਨ ਸਿਰਫ਼ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਦੇਣ ਵਾਲੇ ਹਨ। ਪਿ੍ਰਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ, ਪਾਕਿਸਤਾਨ, ਚੀਨ ਘੁੰਮ ਕੇ ਆਏ ਪਰ ਉਨ੍ਹਾਂ ਕੋਲ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਲਈ ਸਮਾਂ ਨਹੀਂ ਹੈ।
ਇਹ ਵੀ ਪੜ੍ਹੋ: ਕਿਸਾਨੀ ਮੁੱਦੇ ’ਤੇ ਰਾਹੁਲ ਦਾ ਸਰਕਾਰ ’ਤੇ ਵਾਰ- ‘ਰੋਜ਼ੀ-ਰੋਟੀ ਅਧਿਕਾਰ ਹੈ, ਉਪਕਾਰ ਨਹੀਂ’
ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸਾਨਾਂ ਦਾ ਆਦਰ ਕਰਨਾ ਚਾਹੀਦਾ ਹੈ, ਜੋ ਦੇਸ਼ ਵਾਸੀਆਂ ਨੂੰ ਅੰਨ ਮੁਹੱਈਆ ਕਰਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ 16 ਹਜ਼ਾਰ ਕਰੋੜ ਦੇ ਦੋ ਹਵਾਈ ਜਹਾਜ਼ ਖਰੀਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦਾ ਬਕਾਇਆ 15 ਹਜ਼ਾਰ ਕਰੋੜ ਹੈ ਅਤੇ ਉੱਤਰ ਪ੍ਰਦੇਸ਼ ਦਾ ਬਕਾਇਆ 10 ਹਜ਼ਾਰ ਕਰੋੜ ਹੈ, ਨਾਲ ਹੀ ਕਿਸਾਨ ਬੀਮੇ ਤੋਂ 26 ਹਜ਼ਾਰ ਕਰੋੜ ਦਾ ਕੀ ਹੋਇਆ, ਇਸ ਦਾ ਜਵਾਬ ਮੋਦੀ ਜੀ ਨਹੀਂ ਦੇ ਰਹੇ ਹਨ।
ਇਹ ਵੀ ਪੜ੍ਹੋ: ਰਾਹੁਲ ਨੇ ਟਵੀਟ ਕਰ ਘੇਰੀ ਮੋਦੀ ਸਰਕਾਰ, ਕਿਹਾ- ‘ਅੰਨਦਾਤਾ ਮੰਗੇ ਅਧਿਕਾਰ, ਸਰਕਾਰ ਕਰੇ ਅੱਤਿਆਚਾਰ’
ਇਹ ਵੀ ਪੜ੍ਹੋ : ਸੰਘਰਸ਼ ਦੇ 100ਵੇਂ ਦਿਨ ਮੌਕੇ ਕਿਸਾਨਾਂ ਨੇ ਜਾਮ ਕੀਤਾ KMP ਐਕਸਪ੍ਰੈੱਸ ਵੇਅ