ਪ੍ਰਿਯੰਕਾ ਚਤੁਰਵੇਦੀ ਸ਼ਿਵਸੈਨਾ ''ਚ ਸ਼ਾਮਲ

Friday, Apr 19, 2019 - 02:34 PM (IST)

ਪ੍ਰਿਯੰਕਾ ਚਤੁਰਵੇਦੀ ਸ਼ਿਵਸੈਨਾ ''ਚ ਸ਼ਾਮਲ

ਮੁੰਬਈ- ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰਿਯੰਕਾ ਚਤੁਰਵੇਦੀ ਨੇ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਛੱਡਦੇ ਦਿੱਤੀ ਅਤੇ ਸ਼ਿਵਸੈਨਾ 'ਚ ਸ਼ਾਮਲ ਹੋ ਗਈ। ਪਾਰਟੀ ਮੁਖੀ ਊਧਵ ਠਾਕੁਰੇ ਨੇ ਆਪਣੇ ਘਰ ਹੀ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਸ਼ਿਵਸੈਨਾ ਪ੍ਰਿਯੰਕਾ ਨੂੰ ਪਾਰਟੀ ਬੁਲਾਰੇ ਦੀ ਜ਼ਿੰਮੇਵਾਰੀ ਦੇ ਸਕਦੇ ਹਨ।  ਮਥੁਰਾ 'ਚ ਹੋਈ ਘਟਨਾ ਦੇ ਵਿਰੋਧ 'ਚ ਪ੍ਰਿਯੰਕਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

PunjabKesari
ਇਹ ਹੈ ਮਾਮਲਾ-
ਇਸ ਟਵੀਟ ਨਾਲ ਇਕ ਚਿੱਠੀ ਵੀ ਜੁੜੀ ਸੀ, ਜਿਸ ਨੂੰ ਵਿਜੇ ਲਕਸ਼ਮੀ ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤਾ ਗਿਆ ਹੈ। ਦਰਅਸਲ ਮਾਮਲਾ ਮਥੁਰਾ ਦੀ ਉਸ ਪ੍ਰੈੱਸ ਕਾਨਫਰੰਸ ਨਾਲ ਜੁੜਿਆ ਹੈ, ਜਿਸ 'ਚ ਪ੍ਰਿਯੰਕਾ ਨੇ ਰਾਫੇਲ ਮੁੱਦੇ 'ਤੇ ਭਾਜਪਾ ਨੂੰ ਘੇਰਿਆ ਸੀ। ਦੋਸ਼ ਹੈ ਕਿ ਕਾਂਗਰਸ ਦੇ ਸਥਾਨਕ ਵਰਕਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਕੁਝ 'ਤੇ ਕਾਰਵਾਈ ਵੀ ਹੋਈ ਸੀ। ਚਿੱਠੀ 'ਚ ਅਨੁਸ਼ਾਸਨਾਤਮਕ ਕਾਰਵਾਈ ਦੀ ਗੱਲ ਕੀਤੀ ਗਈ ਪਰ ਇਹ ਵੀ ਲਿਖਿਆ ਹੈ ਕਿ ਜੋਤੀਰਾਦਿੱਤਿਯ ਸਿੰਧੀਆ ਦੇ ਕਹਿਣ 'ਤੇ ਇਹ ਕਾਰਵਾਈ ਰੱਦ ਕੀਤੀ ਗਈ ਹੈ।


author

Iqbalkaur

Content Editor

Related News