6 ਮਹੀਨਿਆਂ ’ਚ ਕਰਨਾਟਕ ਭਾਜਪਾ ਦੇ ਅੱਧੇ ਨੇਤਾ ਹੋਣਗੇ ਜੇਲ ’ਚ : ਪ੍ਰਿਯੰਕ ਖੜਗੇ

Sunday, Aug 18, 2024 - 06:57 PM (IST)

6 ਮਹੀਨਿਆਂ ’ਚ ਕਰਨਾਟਕ ਭਾਜਪਾ ਦੇ ਅੱਧੇ ਨੇਤਾ ਹੋਣਗੇ ਜੇਲ ’ਚ : ਪ੍ਰਿਯੰਕ ਖੜਗੇ

ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਮੰਤਰੀ ਪ੍ਰਿਯੰਕ ਖੜਗੇ ਨੇ ਐਤਵਾਰ ਨੂੰ ਕਿਹਾ ਕਿ ਸੂਬੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅੱਧੇ ਨੇਤਾ ਅਗਲੇ 6 ਮਹੀਨਿਆਂ ’ਚ ਜਾਂ ਤਾਂ ਜੇਲ ’ਚ ਹੋਣਗੇ ਜਾਂ ਜ਼ਮਾਨਤ ਲਈ ਚੱਕਰ ਲਾਉਣਗੇ, ਕਿਉਂਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਿਛਲੀ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤਹਿ ਤੱਕ ਜਾਵੇਗੀ।

ਮੈਸੁਰੁ ਸ਼ਹਿਰੀ ਵਿਕਾਸ ਅਥਾਰਿਟੀ (ਐੱਮ. ਯੂ. ਡੀ. ਏ.) ’ਚ ਜ਼ਮੀਨ ਵੰਡ ਘਪਲੇ ’ਚ ਮੁੱਖ ਮੰਤਰੀ ਸਿੱਧਰਮਈਆ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਆਗਿਆ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਿਯੰਕ ਨੇ ਕਿਹਾ ਕਿ ਕਾਂਗਰਸ ਨੇ ਬਦਲੇ ਦੇ ਤਹਿਤ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਉਸ ਦੀ ਪਹਿਲੀ ਤਰਜੀਹ ਚੰਗਾ ਸ਼ਾਸਨ ਹੈ।

ਖੜਗੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਸਰਕਾਰ ਦੇ ਤੌਰ ’ਤੇ ਸਾਡੀ ਪਹਿਲੀ ਤਰਜੀਹ ਵਧੀਆ ਸ਼ਾਸਨ ਦੇਣਾ ਹੈ, ਨਾ ਕਿ ਬਦਲੇ ’ਚ ਕਾਰਵਾਈ ਕਰਨਾ। ਪਰ ਹਾਂ, ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੀ ਸਰਕਾਰ ’ਚ ਕਾਫ਼ੀ ਬੇਨਿਯਮੀਆਂ ਹੋਈਆਂ ਸਨ।” ਮੰਤਰੀ ਨੇ ਕਿਹਾ ਕਿ ਭਾਜਪਾ ਨੇਤਾਵਾਂ ਖਿਲਾਫ 35 ਤੋਂ ਵੱਧ ਮਾਮਲੇ ਹਨ ਅਤੇ 3 ਤੋਂ 4 ਮਾਮਲਿਆਂ ’ਚ ਅੰਤ੍ਰਿਮ ਰਿਪੋਰਟ ਪੇਸ਼ ਕੀਤੀ ਗਈ ਹੈ।


author

Rakesh

Content Editor

Related News