ਆਇਰਲੈਂਡ ’ਚ ਭਾਰਤੀ ਮੂਲ ਦੀ 6 ਸਾਲਾ ਬੱਚੀ ’ਤੇ ਹਮਲਾ
Friday, Aug 08, 2025 - 03:14 AM (IST)

ਲੰਡਨ (ਭਾਸ਼ਾ) – ਆਇਰਲੈਂਡ ’ਚ ਲੱਗਭਗ 8 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮੂਲ ਦੀ ਇਕ ਨਰਸ ਦੀ 6 ਸਾਲਾ ਧੀ ’ਤੇ ’ਤੇ ਹਮਲਾ ਹੋਣ ਦੀ ਖਬਰ ਹੈ। ਕੁਝ ਮੁੰਡਿਆਂ ਨੇ ਇਹ ਹਮਲਾ ਉਦੋਂ ਕੀਤਾ, ਜਦੋਂ ਉਹ ਵਾਟਰਫੋਰਡ ਸ਼ਹਿਰ ਵਿਚ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ।
ਕੇਰਲ ਦੀ ਰਹਿਣ ਵਾਲੀ ਅਨੁਪਾ ਅਚੂਥਨ ਨੇ ਦੱਸਿਆ ਕਿ ਆਇਰਲੈਂਡ ਵਿਚ ਜਨਮੀ ਉਸ ਦੀ ਧੀ ਨਿਆ ਨਵੀਨ ’ਤੇ ਸੋਮਵਾਰ ਸ਼ਾਮ ਨੂੰ ਵਾਟਰਫੋਰਡ ਵਿਚ ਉਸ ਦੇ ਘਰ ਦੇ ਬਾਹਰ ਖੇਡਦੇ ਸਮੇਂ ਨਸਲੀ ਹਮਲਾ ਕੀਤਾ ਗਿਆ ਅਤੇ ਉਸ ਨੂੰ ‘ਭਾਰਤ ਵਾਪਸ ਜਾਣ’ ਲਈ ਕਿਹਾ ਗਿਆ।
ਇਸ ਤੋਂ ਪਹਿਲਾਂ ਰਾਜਧਾਨੀ ਡਬਲਿਨ ਵਿਚ ਇਕ ਭਾਰਤੀ ਮੂਲ ਦੇ ਹੋਟਲ ਕਰਮਚਾਰੀ ’ਤੇ ਲੁੱਟ ਦੇ ਇਰਾਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।