ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੇ ਵਿਆਹ ਲਈ ਲੜਕੀ ਲੱਭਣ ਨੂੰ ਮੰਗੀ ਪੈਰੋਲ

05/06/2020 11:34:12 PM


ਨਵੀਂ ਦਿੱਲੀ — ਹੱਤਿਆ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਕ ਕੈਦੀ ਨੇ ਜੇਲ 'ਚ ਬੰਦ ਰਹਿਣ ਤੇ ਕੋਵਿਡ-19 ਦੇ ਕਾਰਨ ਹੋਏ ਤਣਾਅ ਨੂੰ ਘੱਟ ਕਰਨ ਦੇ ਲਈ ਵਿਆਹ ਕਰਨ ਲਈ ਪੈਰੋਲ ਦੀ ਮੰਗ ਕੀਤੀ ਹੈ। ਇਕ ਹੱਤਿਆਕਾਂਡ 'ਚ 2005 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਸ ਦੋਸ਼ੀ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਪੁਲਸ ਤੋਂ ਜਵਾਬ ਮੰਗਿਆ ਹੈ। ਪਟੀਸ਼ਨ 'ਚ ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਵਿਆਹ ਲਈ ਲੜਕੀ ਲੱਭਣ ਲਈ ਪੈਰੋਲ ਦਿੱਤੀ ਜਾਵੇ ਤਾਂਕਿ ਉਹ ਕੈਦ 'ਚ ਰਹਿਣ ਦੀ ਵਜ੍ਹਾ ਨਾਲ ਪੈਦਾ ਹੋਏ ਆਪਣੇ ਅੰਦਰ ਦੇ ਤਣਾਅ ਤੇ ਉਦਾਸੀ ਨੂੰ ਘੱਟ ਕਰ ਸਕੇ ਜੋ ਕੋਵਿਡ-19 ਮਹਾਮਾਰੀ ਕਾਰਨ ਹੋਰ ਵੱਧ ਗਿਆ ਹੈ।
ਜਸਟਿਸ ਪ੍ਰਤੀਕ ਜੈਨ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਪਟੀਸ਼ਨਰ ਪੈਰੋਲ ਮਿਲਣ ਦੀ ਸਥਿਤੀ 'ਚ ਦੋਸ਼ੀ ਜਿਨ੍ਹਾ ਰਿਸ਼ਤੇਦਾਰਾਂ ਦੇ ਨਾਲ ਰਹਿਣਾ ਚਾਹੁੰਦਾ ਹੈ, ਉਸਦਾ ਪਤਾ ਤੇ ਸਿਹਤ ਸੰਬੰਧੀ ਸਥਿਤੀ ਦੀ ਪੁਸ਼ਟੀ ਕਰਨ ਤੋਂ ਬਾਅਦ ਸਥਿਤੀ ਰਿਪੋਰਟ ਦਾਖਲ ਕੀਤੀ ਜਾਵੇ। ਅਦਾਲਤ ਨੇ ਇਹ ਨਿਰਦੇਸ਼ ਵੀ ਦਿੱਤਾ ਕਿ ਸਥਿਤੀ ਰਿਪੋਰਟ 'ਚ ਜੇਲ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਸਾਵਧਾਨੀਆਂ ਦੇ ਬਾਰੇ 'ਚ ਵੀ ਦੱਸਿਆ ਜਾਵੇ। ਅਦਾਲਤ ਨੇ ਇਸ ਨਿਰਦੇਸ਼ ਦੇ ਨਾਲ ਮਾਮਲੇ ਨੂੰ 19 ਮਈ ਨੂੰ ਇਕ ਉੱਚਿਤ ਬੈਂਚ ਅੱਗੇ ਸੁਣਵਾਈ ਲਈ ਸੂਚੀਬੱਧ ਕਰਨ ਦਾ ਆਦੇਸ਼ ਦਿੱਤਾ ਹੈ।


Gurdeep Singh

Content Editor

Related News