ਜੇਲ੍ਹ ਪੁਲਸ ਦੀ ਵੱਡੀ ਲਾਪਰਵਾਹੀ! ਹਸਪਤਾਲ ''ਚ ਇਲਾਜ ਦੌਰਾਨ ਕੈਦੀ ਫਰਾਰ, ਤਿੰਨ ਕਾਂਸਟੇਬਲ ਸਸਪੈਂਡ
Saturday, Jul 12, 2025 - 04:36 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੀ ਇੱਕ ਜੇਲ੍ਹ ਦਾ ਕੈਦੀ ਸ਼ਿਵਮ ਚੌਹਾਨ ਉਰਫ਼ ਪਰਮਹੰਸ ਸ਼ੁੱਕਰਵਾਰ ਰਾਤ ਨੂੰ ਹਸਪਤਾਲ 'ਚ ਇਲਾਜ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਲਾਪਰਵਾਹੀ ਦੇ ਦੋਸ਼ਾਂ 'ਚ ਤਿੰਨ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ...14 ਜੁਲਾਈ ਨੂੰ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ
ਜ਼ਿਲ੍ਹਾ ਪੁਲਸ ਸੁਪਰਡੈਂਟ ਇਰਾਜ ਰਾਜਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੰਗੀਪੁਰ ਥਾਣਾ ਖੇਤਰ 'ਚ ਹੋਈ ਲੁੱਟ ਦੀ ਘਟਨਾ 'ਚ ਗ੍ਰਿਫ਼ਤਾਰ ਸ਼ਿਵਮ ਚੌਹਾਨ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਦੇ ਸਰਜੀਕਲ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ... ਵੱਡਾ ਹਾਦਸਾ; 4 ਮੰਜ਼ਿਲਾ ਇਮਾਰਤ ਡਿੱਗੀ, 12 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਬੀਤੀ ਰਾਤ ਉਹ ਟਾਇਲਟ ਦੀ ਖਿੜਕੀ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲਾਪਰਵਾਹੀ ਦੇ ਦੋਸ਼ਾਂ 'ਚ ਕਾਂਸਟੇਬਲ ਪ੍ਰਭੂ ਨੰਦਨ ਪਾਸਵਾਨ, ਸ਼ਿਵ ਗੋਵਿੰਦ ਅਤੇ ਸੋਨੂੰ ਸਰੋਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਫਰਾਰ ਮੁਲਜ਼ਮਾਂ ਦੀ ਭਾਲ ਲਈ ਕਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8