ਟ੍ਰਿਪਲ ਜੰਪ ਦੀ ਖਿਡਾਰਨ ਸ਼ੀਨਾ ਡੋਪਿੰਗ ਕਾਰਨ ਸਸਪੈਂਡ
Tuesday, Aug 19, 2025 - 11:48 AM (IST)

ਨਵੀਂ ਦਿੱਲੀ– ਰਾਸ਼ਟਰੀ ਪੱਧਰ ’ਤੇ ਤਮਗਾ ਜਿੱਤਣ ਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਮਹਿਲਾ ਟ੍ਰਿਪਲ ਜੰਪਰ ਸ਼ੀਨਾ ਵਰਕੀ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਾਬੰਦੀਸ਼ੁਦਾ ਪਦਾਰਥ ਦੇ ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ। ਇਸ 32 ਸਾਲਾ ਖਿਡਾਰਨ ਨੇ 2023 ਵਿਚ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਵੀ ਹਿੱਸਾ ਲਿਆ ਸੀ।
ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿਸ ਪਾਬੰਦੀਸ਼ੁਦਾ ਦਵਾਈ ਲਈ ਪਾਜ਼ੇਟਿਵ ਪਾਇਆ ਗਿਆ ਹੈ। ਕੇਰਲ ਦੀ ਰਹਿਣ ਵਾਲੀ ਸ਼ੀਨਾ ਨੇ ਇਸ ਸਾਲ ਉੱਤਰਾਖੰਡ ਰਾਸ਼ਟਰੀ ਖੇਡਾਂ ਵਿਚ ਚਾਂਦੀ ਤਮਗਾ ਤੇ ਉਸ ਤੋਂ ਬਾਅਦ ਫੈੱਡਰੇਸ਼ਨ ਕੱਪ ਵਿਚ ਕਾਂਸੀ ਤਮਗਾ ਜਿੱਤਿਆ ਸੀ। 2018 ਵਿਚ ਉਸ ਨੇ ਏਸ਼ੀਆਈ ਇਨਡੋਰ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ ਸੀ।