ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
Monday, Aug 18, 2025 - 12:03 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਲਾਤੂਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੇ ਤਬਾਦਲੇ ਪਿੱਛੋਂ ਇਕ ਵਿਦਾਇਗੀ ਸਮਾਰੋਹ ’ਚ ਆਪਣੀ ਸਰਕਾਰੀ ਕੁਰਸੀ ’ਤੇ ਬੈਠ ਕੇ ਬਾਲੀਵੁੱਡ ਦਾ ਗੀਤ ਗਾਉਣ ਲਈ ਇਕ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਵੱਡੇ ਪੱਧਰ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਪ੍ਰਸ਼ਾਂਤ ਥੋਰਾਟ ਨੂੰ 1981 ਦੀ ਅਮਿਤਾਭ ਬੱਚਨ ਦੀ ਅਦਾਕਾਰੀ ਵਾਲੀ ਫਿਲਮ ‘ਯਾਰਾਨਾ’ ਦਾ ਗੀਤ ‘ਯਾਰਾ ਤੇਰੀ ਯਾਰੀ ਕੋ’ ਜੋਸ਼ ਨਾਲ ਗਾਉਂਦੇ ਵੇਖਿਆ ਜਾ ਸਕਦਾ ਹੈ। ਉਸ ਦੇ ਆਲੇ-ਦੁਆਲੇ ਦੇ ਲੋਕ ਤਾੜੀਆਂ ਮਾਰਦੇ ਹਨ। ਥੋਰਾਟ ਦੇ ਪਿੱਛੇ ਇਕ ਬੋਰਡ ’ਤੇ ‘ਤਾਲੁਕਾ ਮੈਜਿਸਟ੍ਰੇਟ’ ਲਿਖਿਆ ਨਜ਼ਰ ਆਉਂਦਾ ਹੈ।
ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਪਿੱਛੋਂ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਕਈਆਂ ਨੇ ਕਿਹਾ ਕਿ ਇਹ ਵਤੀਰਾ ਸਰਕਾਰੀ ਅਹੁਦੇ ’ਤੇ ਬੈਠੇ ਇਕ ਜ਼ਿੰਮੇਵਾਰ ਵਿਅਕਤੀ ਲਈ ਬੇਲੋੜਾ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸਕੂਲਾਂ 'ਚ ਬੰਬ ! ਕੀਤੀ ਗਈ ਛੁੱਟੀ, ਮਾਪਿਆਂ ਦੇ ਖੜਕ ਗਏ ਫ਼ੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e