ਚੱਪਲ ਪਾ ਸਕੂਲ ਆਈ ਕੁੜੀ ਦੇ ਪ੍ਰਿੰਸੀਪਲ ਨੇ ਜੜ੍ਹਿਆ ਥੱਪੜ, ਹੋਈ ਮੌਤ
Wednesday, Oct 15, 2025 - 12:05 PM (IST)

ਗੜ੍ਹਵਾ : ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿੱਚ ਇੱਕ ਵਿਦਿਆਰਥੀ, ਜਿਸਨੂੰ ਇੱਕ ਮਹੀਨਾ ਪਹਿਲਾਂ ਸਕੂਲ ਵਿੱਚ ਚੱਪਲਾਂ ਪਾ ਕੇ ਆਉਣ ਕਾਰਨ ਕਾਰਜਕਾਰੀ ਪ੍ਰਿੰਸੀਪਲ ਨੇ ਕਥਿਤ ਤੌਰ 'ਤੇ ਥੱਪੜ ਮਾਰਿਆ ਸੀ, ਦੀ ਮੰਗਲਵਾਰ ਨੂੰ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ 15 ਸਤੰਬਰ ਨੂੰ ਮ੍ਰਿਤਕ ਵਿਦਿਆਰਥਣ ਸਕੂਲ ਦੇ ਬੂਟਾਂ ਦੀ ਬਜਾਏ ਚੱਪਲਾਂ ਪਾ ਕੇ ਸਕੂਲ ਆਈ ਸੀ। ਚੱਪਲਾਂ ਸਕੂਲ ਦੇ ਡਰੈੱਸ ਕੋਡ ਦਾ ਹਿੱਸਾ ਨਹੀਂ ਸਨ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ! ਜਾਣੋ 2 ਲੀਟਰ ਤੇਲ ਦੀ ਕੀਮਤ
ਕਾਰਜਕਾਰੀ ਪ੍ਰਿੰਸੀਪਲ ਦ੍ਰੋਪਦੀ ਮਿੰਜ ਨੇ ਕਥਿਤ ਤੌਰ 'ਤੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਉਸਨੂੰ ਝਿੜਕਿਆ ਅਤੇ ਫਿਰ ਉਸ ਦੇ ਜ਼ੋਰਦਾਰ ਥੱਪੜ ਮਾਰਿਆ। ਵਿਦਿਆਰਥਣ ਸ਼ੁਰੂ ਵਿੱਚ ਠੀਕ ਜਾਪਦੀ ਸੀ ਪਰ ਬਾਅਦ ਵਿੱਚ ਉਹ ਉਦਾਸ ਹੋ ਗਈ। ਡਾਲਟਨਗੰਜ ਦੇ ਇੱਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਸਨੂੰ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਰੈਫਰ ਕੀਤਾ ਗਿਆ, ਜਿੱਥੇ ਮੰਗਲਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕੁੜੀ ਦੇ ਮਾਪਿਆਂ ਨੇ ਇਸ ਮਾਮਲੇ ਦੇ ਸਬੰਧ ਵਿਚ ਬਾਰਗੜ੍ਹ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੜ੍ਹੋ ਇਹ ਵੀ : 1,02,20,00,000 ਰੁਪਏ ਦਾ ਬੋਨਸ! ਦੀਵਾਲੀ 'ਤੇ ਸੂਬਾ ਸਰਕਾਰ ਨੇ ਮੁਲਾਜ਼ਮਾਂ ਲਈ ਖੋਲ੍ਹਿਆ ਖਜ਼ਾਨਾ
ਪਿੰਡ ਵਾਸੀਆਂ ਨੇ ਕੁੜੀ ਦੀ ਲਾਸ਼ ਰੱਖ ਕੇ ਮੁੱਖ ਸੜਕ ਜਾਮ ਕਰ ਦਿੱਤੀ ਅਤੇ ਸਕੂਲ ਪ੍ਰਬੰਧਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਦਿਵਿਆ ਦੀ ਮੌਤ ਮਿੰਜ ਵੱਲੋਂ ਮਾਨਸਿਕ ਤਸੀਹੇ ਕਾਰਨ ਹੋਈ ਹੈ। ਇਸ ਦੌਰਾਨ ਪ੍ਰਦਰਸ਼ਨ ਕਰਨ ਦੇ ਹੋਏ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਜਾਮ ਹਟਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰਿੰਸੀਪਲ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਵੀ : ਪੰਜਾਬ 'ਚ ਛੁੱਟੀਆਂ ਦਾ ਐਲਾਨ, 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।