ਵਿਦਿਆਰਥਣ ਨਾਲ ਜਬਰ-ਜ਼ਿਨਾਹ ਹੁੰਦਾ ਵੇਖ ਪ੍ਰਿੰਸੀਪਲ ਬਣਿਆ ਹੈਵਾਨ, ਮਦਦ ਦੀ ਬਜਾਏ ਖ਼ੁਦ ਵੀ ਲੁੱਟੀ ਪੱਤ
Wednesday, Nov 30, 2022 - 12:06 PM (IST)
ਕੈਮੂਰ– ਬਿਹਾਰ ਦੇ ਕੈਮੂਰ ਜ਼ਿਲੇ ’ਚ ਇਕ 14 ਸਾਲਾ ਵਿਦਿਆਰਥਣ ਨੂੰ ਮੁੰਡਿਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਅਗਵਾ ਕਰ ਲਿਆ ਅਤੇ ਫਿਰ ਉਨ੍ਹਾਂ ’ਚੋਂ ਇਕ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਉਹ ਭੱਜ ਗਏ। ਪੀੜਤਾ ਦੀ ਮਦਦ ਕਰਨ ਦੀ ਬਜਾਏ ਪ੍ਰਿੰਸੀਪਲ ਨੇ ਵੀ ਉਸ ਦੀ ਇੱਜਤ ਲੁੱਟ ਲਈ
ਇਹ ਵੀ ਪੜ੍ਹੋ– ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਬਾਂਦਰ ਨੂੰ ਹੋਈ ਉਮਰਕੈਦ, ਜੇਲ੍ਹ ਜਾਣ ਮਗਰੋਂ ਵੀ ਨਹੀਂ ਸੁਧਰੀਆਂ ਆਦਤਾਂ
ਇਹ ਘਟਨਾ ਉਦੋਂ ਵਾਪਰੀ ਜਦੋਂ ਲੜਕੀ ਜੰਗਲ-ਪਾਣੀ ਲਈ ਬਾਹਰ ਗਈ ਸੀ। ਉਸੇ ਸਮੇਂ 4 ਮੁੰਡਿਆਂ ਨੇ ਉਸ ਨੂੰ ਅਗਵਾ ਕਰ ਲਿਆ। ਉਹ ਉਸ ਨੂੰ ਕੁਝ ਦੂਰ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਇਕ ਲੜਕੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ
ਸਕੂਲ ਦੇ ਪ੍ਰਿੰਸੀਪਲ ਨੇ ਚਾਰ ਲੜਕਿਆਂ ਨੂੰ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਂਦੇ ਦੇਖਿਆ ਅਤੇ ਕੁਝ ਦੂਰੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਉਸ ਨੂੰ ਦੇਖ ਕੇ ਲੜਕੇ ਭੱਜ ਗਏ। ਮੁਲਜ਼ਮ ਪ੍ਰਿੰਸੀਪਲ ਦੀ ਪਛਾਣ ਸੁਰਿੰਦਰ ਕੁਮਾਰ ਭਾਸਕਰ ਵਜੋਂ ਹੋਈ ਹੈ। ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸੋਚਿਆ ਕਿ ਪ੍ਰਿੰਸੀਪਲ ਉਸ ਨੂੰ ਬਚਾ ਲਵੇਗਾ ਪਰ ਉਸ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਨੂੰ ਖੂਨ ਨਾਲ ਲਥਪਥ ਹਾਲਤ ’ਚ ਝਾੜੀਆਂ ’ਚ ਛੱਡ ਦਿੱਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸੀਪਲ ਅਤੇ ਮੁੰਡਿਆਂ ਦੇ ਖਿਲਾਫ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ (ਪੋਕਸੋ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ