ਸਕੂਲ ’ਚ ਸ਼ਰਾਬ ਪੀਤੇ ਫੜੇ ਗਏ ਪ੍ਰਿੰਸੀਪਲ ਤੇ ਅਧਿਆਪਕ
Tuesday, Dec 26, 2023 - 06:10 PM (IST)

ਪਟਨਾ, (ਅਨਸ)- ਬਿਹਾਰ ’ਚ ਸ਼ਰਾਬਬੰਦੀ ਲਾਗੂ ਹੋਣ ਦੇ ਬਾਵਜੂਦ ਜੇਕਰ ਕਿਸੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਕੂਲ ਨੂੰ ਅਹਾਤੇ ’ਚ ਤਬਦੀਲ ਕਰ ਕੇ ਜਾਮ ਟਕਰਾ ਰਹੇ ਹੋਣ ਤਾਂ ਸ਼ਰਾਬਬੰਦੀ ਕਾਨੂੰਨ ’ਤੇ ਸਵਾਲ ਉਠਾਉਣਾ ਲਾਜ਼ਮੀ ਹੈ।
ਬਿਹਾਰ ’ਚ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਪਹਿਲਾਂ ਹੀ ਜਨਤਕ ਤੌਰ ’ਤੇ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕ ਚੁੱਕੇ ਹਨ। ਦਰਅਸਲ, ਇਹ ਪੂਰਾ ਮਾਮਲਾ ਬਾਂਕਾ ਜ਼ਿਲੇ ਦੇ ਰਜੌਨ ਥਾਣਾ ਖੇਤਰ ਦੇ ਸਰਕਾਰੀ ਬੇਸਿਕ ਮਿਡਲ ਸਕੂਲ, ਤਿਲਕਾਵਰ ਦਾ ਹੈ। ਇੱਥੇ ਵਿਦਿਆ ਦਾ ਪਵਿੱਤਰ ਮੰਦਰ ਮੰਨੇ ਜਾਣ ਵਾਲੇ ਸਥਾਨ ਨੂੰ ਸਰਾਵਾਂ ਵਿਚ ਤਬਦੀਲ ਕਰ ਦਿੱਤਾ ਗਿਆ। ਸੋਮਵਾਰ ਨੂੰ ਸਕੂਲ ਦੇ ਅੰਦਰ ਹੀ ਪ੍ਰਿੰਸੀਪਲ ਤੇ ਅਧਿਆਪਕ 3 ਹੋਰ ਲੋਕਾਂ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ।