ਮਹਿੰਗਾਈ ਦੇ ਮਾਮਲੇ ''ਚ ਧਰਮ ਨਿਰਪੱਖ ਹਨ PM ਮੋਦੀ : ਰਣਦੀਪ ਸੁਰਜੇਵਾਲਾ

04/02/2022 3:36:05 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੀ.ਐੱਮ. ਮਹਿੰਗਾਈ ਦੇ ਮਾਮਲੇ 'ਚ ਧਰਮ ਨਿਰਪੱਖ ਹਨ, ਕਿਉਂਕਿ ਇਸ 'ਚ ਉਹ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦੋਸ਼ ਵੀ ਲਗਾਇਆ ਕਿ ਹਾਲ ਦੇ ਦਿਨਾਂ 'ਚ ਤੇਲ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਜਨਤਾ 'ਤੇ 1,25,407 ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ। ਉਨ੍ਹਾਂ ਕਿਹਾ,''ਇਸ ਦੇਸ਼ 'ਚ ਮਹਿੰਗਾਈ ਹੁਣ ਇਵੈਂਟ ਬਣ ਗਈ ਹੈ। ਦੇਸ਼ ਮਹਿੰਗੇ ਮੋਦੀਵਾਦ ਤੋਂ ਪੀੜਤ ਹਨ। ਭਾਜਪਾ ਦੀ ਚੋਣ ਜਿੱਤ 'ਲੁਟ ਦਾ ਲਾਇਸੈਂਸ' ਬਣ ਗਈ ਹੈ।'' ਉਨ੍ਹਾਂ ਕਿਹਾ,''ਦੇਸ਼ ਦੇ 62 ਕਰੋੜ ਅੰਨਦਾਤਾਵਾਂ 'ਤੇ ਟੈਕਸ ਦਾ ਬੋਝ ਪਾਇਆ ਗਿਆ ਹੈ। ਸਰਕਾਰ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ। ਡੀ.ਏ.ਪੀ. ਖਾਦ ਦੀ ਪ੍ਰਤੀ ਬੋਰੀ ਦੀ ਕੀਮਤ 150 ਰੁਪਏ ਵਧਾ ਦਿੱਤੀ ਗਈ ਹੈ।''

PunjabKesari

ਉਨ੍ਹਾਂ ਕਿਹਾ,''ਮੋਦੀ ਜੀ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਦੇਸ਼ ਦੇ ਲੋਕਾਂ ਨੂੰ 'ਗੁੱਡ ਮਾਰਨਿੰਗ ਤੋਹਫ਼ਾ' ਦਿੰਦੇ ਹਨ। ਪਿਛਲੇ 12 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 7.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਐੱਲ.ਪੀ.ਜੀ. ਦੀਆਂ ਕੀਮਤਾਂ ਕਈ ਵਾਰ ਵਧਾ ਦਿੱਤੀਆਂ ਗਈਆਂ ਹਨ।'' ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤ 'ਚ ਵਾਧਾ ਕਰ ਕੇ ਕਰੀਬ ਇਕ ਲੱਖ ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ। ਉਨ੍ਹਾਂ ਨੇ ਟੋਲ 'ਚ ਵਾਧੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ’ਤੇ 6,120 ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ। ਸੁਰਜੇਵਾਲਾ ਨੇ ਕਿਹਾ ਕਿ 1 ਅਪ੍ਰੈਲ ਤੋਂ ਲਗਭਗ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ 10.7 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਦਵਾਈਆਂ ਦੀ ਕੀਮਤ ਵਧਣ ਕਾਰਨ ਲੋਕਾਂ ਨੂੰ 10 ਹਜ਼ਾਰ ਕਰੋੜ ਰੁਪਏ ਵਾਧੂ ਦੇਣੇ ਪੈਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਲੋਕਾਂ ਲਈ ਘਰ ਅਤੇ ਕਾਰ ਖਰੀਦਣੀ ਵੀ ਔਖੀ ਕਰ ਦਿੱਤੀ ਹੈ ਅਤੇ ਪ੍ਰਾਵੀਡੈਂਟ ਫੰਡ 'ਤੇ ਵਿਆਜ ਦਰਾਂ ਘਟਾ ਕੇ ਆਮ ਲੋਕਾਂ ਨੂੰ ਦੁਖੀ ਕੀਤਾ ਹੈ। ਪ੍ਰਧਾਨ ਮੰਤਰੀ 'ਤੇ ਚੁਟਕੀ ਲੈਂਦਿਆਂ ਕਾਂਗਰਸ ਨੇਤਾ ਨੇ ਕਿਹਾ,''ਮੋਦੀ ਜੀ ਮਹਿੰਗਾਈ ਦੇ ਮਾਮਲੇ 'ਚ ਧਰਮ ਨਿਰਪੱਖ ਹਨ। ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫਰਕ ਨਹੀਂ ਕਰਦੇ। ਉਹ ਮਹਿੰਗਾਈ 'ਚ ਧਰਮ ਅਤੇ ਜਾਤ ਨਹੀਂ ਦੇਖਦੇ।'' ਸੁਰਜੇਵਾਲਾ ਨੇ ਦੋਸ਼ ਲਾਇਆ,''ਭਾਜਪਾ ਨੇ ਇਕ ਗੱਲ ਸਮਝ ਲਈ ਹੈ ਕਿ ਧਰਮ ਦੇ ਆਧਾਰ 'ਤੇ ਸਮਾਜ ਨੂੰ ਵੰਡਣਾ, ਸੱਤਾ ਹਾਸਲ ਕਰਨਾ ਅਤੇ ਕੁਝ ਉਦਯੋਗਪਤੀਆਂ ਦੀਆਂ ਜੇਬਾਂ 'ਚ ਪੈਸਾ ਪਾਇਆ ਹੈ।

PunjabKesari


DIsha

Content Editor

Related News