ਵਿਨਾਇਕ ਸਾਵਰਕਰ ਦੀ ਜਯੰਤੀ ਅੱਜ, PM ਮੋਦੀ ਨੇ ਟਵੀਟ ਕਰ ਕੇ ਦਿੱਤੀ ਸ਼ਰਧਾਂਜਲੀ

Thursday, May 28, 2020 - 11:16 AM (IST)

ਵਿਨਾਇਕ ਸਾਵਰਕਰ ਦੀ ਜਯੰਤੀ ਅੱਜ, PM ਮੋਦੀ ਨੇ ਟਵੀਟ ਕਰ ਕੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਵਿਨਾਇਕ ਦਾਮੋਦਰ ਸਾਵਰਕਰ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਵਿਨਾਇਕ ਸਾਵਰਕਰ ਨੂੰ ਨਮਨ ਕੀਤਾ ਅਤੇ ਆਜ਼ਾਦੀ ਅੰਦੋਲਨ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਇਕ ਵੀਡੀਓ ਵੀ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਵਿਨਾਇਕ ਸਾਵਰਕਰ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲਿਖਿਆ,''ਵੀਰ ਸਾਵਰਕਰ ਦੀ ਜਯੰਤੀ 'ਤੇ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਅਸੀਂ ਉਨ੍ਹਾਂ ਨੂੰ ਉਨ੍ਹਾਂ ਬਹਾਦਰੀ, ਆਜ਼ਾਦੀ ਅੰਦੋਲਨ 'ਚ ਯੋਗਦਾਨ ਅਤੇ ਹਜ਼ਾਰਾਂ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਨਮਨ ਕਰਦੇ ਹਾਂ।''

PunjabKesariਪੀ.ਐੱਮ. ਮੋਦੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਟਵਿੱਟਰ ਹੈਂਡਲ ਵਲੋਂ ਵੀ ਵਿਨਾਇਕ ਸਾਵਰਕਰ ਨੂੰ ਯਾਦ ਕੀਤਾ ਗਿਆ, ਨਾਲ ਹੀ ਕਈ ਭਾਜਪਾ ਨੇਤਾ, ਕੇਂਦਰੀ ਮੰਤਰੀਆਂ ਨੇ ਇਸ ਮੌਕੇ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ। 28 ਮਈ 1883 'ਚ ਮੁੰਬਈ 'ਚ ਜਨਮੇ ਸਾਵਰਕਰ ਕ੍ਰਾਂਤੀਕਾਰੀ ਹੋਣ ਦੇ ਨਾਲ ਲੇਖਕ, ਵਕੀਲ ਅਤੇ ਹਿੰਦੁਤੱਵ ਦੀ ਵਿਚਾਰਧਾਰਾ ਦੇ ਸਮਰਥਕ ਸਨ। ਅੰਦੋਲਨ ਦੌਰਾਨ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਕਾਲਾਪਾਣੀ ਦੀਸਜ਼ਾ ਦਿੱਤੀ ਸੀ। ਵਿਨਾਇਕ ਦਾਮੋਦਰ ਸਾਵਰਕਰ ਦਾ ਦਿਹਾਂਤ 26 ਫਰਵਰੀ 1996 ਨੂੰ ਹੋਇਆ ਸੀ।


author

DIsha

Content Editor

Related News