ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨਾਲ ਕੀਤੀ ''ਪ੍ਰੀਖਿਆ ਪੇ ਚਰਚਾ''

1/20/2020 12:44:41 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸੋਮਵਾਰ ਨੂੰ ਤਾਲਕਟੋਰਾ ਸਟੇਡੀਅਮ 'ਚ 'ਪ੍ਰੀਖਿਆ ਪੇ ਚਰਚਾ 2020' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,''ਮੈਂ- ਤੁਹਾਡਾ ਦੋਸਤ, ਸਾਥੀ ਅਤੇ ਮਦਦਗਾਰ ਬਣ ਕੇ ਇਹ ਪ੍ਰੋਗਰਾਮ ਕਰ ਰਿਹਾ ਹਾਂ। ਮੈਂ ਇੱਥੇ ਬਿਲਕੁੱਲ ਉਂਝ ਗੱਲ ਕਰਾਂਗਾ ਜਿਵੇਂ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਦੇ ਹੋ। ਉੱਥੇ ਹੀ ਪ੍ਰੋਗਰਾਮ 'ਚ ਸਵਾਲ-ਜਵਾਬ ਦਾ ਸੈਸ਼ਨ ਸ਼ੁਰੂ ਹੋਇਆ। ਜਿਸ 'ਚ ਪੀ.ਐੱਮ. ਮੋਦੀ ਤੋਂ ਰਾਜਸਥਾਨ ਦੀ ਇਕ ਵਿਦਿਆਰਥਣ ਯਸ਼ਸ਼੍ਰੀ ਨੇ ਪਹਿਲਾ ਸਵਾਲ ਕੀਤਾ। ਉਨ੍ਹਾਂ ਨੇ ਪੁੱਛਿਆ- ਬੋਰਡ ਪ੍ਰੀਖਿਆ ਦੌਰਾਨ ਮੂਡ ਆਫ ਹੋ ਜਾਂਦਾ ਹੈ। ਕਿਵੇਂ ਮੈਂ ਖੁਦ ਨੂੰ ਪ੍ਰੇਰਿਤ ਕਰਾਂ? ਇਸ 'ਤੇ ਪੀ.ਐੱਮ. ਮੋਦੀ ਨੇ ਕਿਹਾ- ਮੂਡ ਆਫ ਜ਼ਿਆਦਾਤਰ ਬਾਹਰ ਦੇ ਹਾਲਾਤਾਂ ਕਾਰਨ ਹੁੰਦਾ ਹੈ। ਦੂਜੇ ਪਾਸੇ ਗਲਤ ਸੋਚਣ ਕਾਰਨ ਤੁਹਾਨੂੰ ਮੂਡ ਆਫ ਹੋਣਾ ਲਾਜ਼ਮੀ ਹੈ।
 

ਮਾਂ ਦਾ ਦਿੱਤਾ ਉਦਾਹਰਣ
ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ- ਜੇਕਰ ਤੁਸੀਂ ਆਪਣੀ ਮਾਂ ਤੋਂ 6 ਵਜੇ ਚਾਹ ਮੰਗੀ ਅਤੇ ਉਨ੍ਹਾਂ ਨੂੰ ਚਾਹ ਲਿਆਉਣ 'ਚ ਦੇਰ ਹੋ ਜਾਂਦੀ ਹੈ ਤਾਂ ਤੁਸੀਂ ਮਨ 'ਚ ਸੋਚੋਗੇ ਕਿ ਤੁਹਾਡੀ ਮਾਂ ਨੂੰ ਤੁਹਾਡੀ ਪਰਵਾਹ ਨਹੀਂ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਮੇਰੀ ਬੋਰਡ ਪ੍ਰੀਖਿਆ ਹੈ। ਅਜਿਹਾ ਸੋਚ ਲੈਣ ਨਾਲ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਜੇਕਰ ਸੋਚ ਲੋਵ ਮਾਂ ਹਾਲੇ ਤੱਕ ਨਹੀਂ ਆਈ ਹੈ, ਸ਼ਾਇਦ ਉਹ ਕਿਸੇ ਕੰਮ 'ਚ ਰੁਝੀ ਹੋਵੇਗੀ, ਮਾਂ ਨੂੰ ਕੁਝ ਹੋਇਆ ਤਾਂ ਨਹੀਂ ਜੇਕਰ ਤੁਸੀਂ ਅਜਿਹਾ ਸੋਚੋਗੇ ਤਾਂ ਤੁਹਾਡਾ ਮੂਡ ਆਫ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਮੂਡ ਆਫ ਇਸ ਲਈ ਹੁੰਦਾ ਹੈ, ਕਿਉਂਕਿ ਤੁਸੀਂ ਉਮੀਦ ਨੂੰ ਆਪਣੇ ਨਾਲ ਜੋੜ ਲਿਆ ਹੈ। ਹਰ ਵਿਅਕਤੀ ਨੂੰ ਮੋਟੀਵੇਸ਼ਨ ਜਾਂ ਡਿਮੋਟੀਵੇਸ਼ਨ ਤੋਂ ਲੰਘਣਾ ਪੈਂਦਾ ਹੈ।
 

ਚੰਦਰਯਾਨ-2 ਦਾ ਵੀ ਦਿੱਤਾ ਉਦਾਹਰਣ
ਉਨ੍ਹਾਂ ਨੇ ਚੰਦਰਯਾਨ-2 ਦਾ ਉਦਾਹਰਣ ਵੀ ਦਿੱਤਾ ਅਤੇ ਕਿਹਾ- ਪੂਰਾ ਦੇਸ਼ ਉਮੀਦ ਲਗਾਈ ਬੈਠਾ ਸੀ। ਚੰਦਰਯਾਨ-2 ਦੇ ਅਸਫ਼ਲ ਹੋਣ 'ਤੇ ਹਰ ਦੇਸ਼ਵਾਸੀ ਦਾ ਮੂਡ ਆਫ ਹੋ ਗਿਆ ਸੀ। ਉਨ੍ਹਾਂ ਨੇ ਕਿਹਾ,''ਜਿਵੇਂ ਪੂਰੇ ਦੇਸ਼ ਨੂੰ ਚੰਦਰਯਾਨ ਦੀ ਅਸਫ਼ਲਤਾ ਤੋਂ ਨਿਰਾਸ਼ ਹੋਇਆ ਸੀ, ਮੈਂ ਵੀ ਚੰਦਰਯਾਨ ਫੇਲ ਹੋਣ ਤੋਂ ਬਾਅਦ ਚੈਨ ਨਾਲ ਸੌਂ ਨਹੀਂ ਸਕਿਆ ਸੀ। ਪੀ.ਐੱਮ. ਮੋਦੀ ਨੇ ਕਿਹਾ- ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਅਸਫ਼ਲਤਾਵਾਂ 'ਚ ਸਫ਼ਲਤਾ ਹਾਸਲ ਕਰ ਸਕਦੇ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha