PM ਮੋਦੀ ਨੇ ਬੱਚਤ ਅਤੇ ਨੀਲਾਮੀ ਤੋਂ ਇਕੱਠੀ ਕੀਤੀ ਰਾਸ਼ੀ 'ਚੋਂ ਹੁਣ ਤੱਕ 103 ਕਰੋੜ ਰੁਪਏ ਕੀਤੇ ਦਾਨ

09/03/2020 3:39:49 PM

ਨਵੀਂ ਦਿੱਲੀ- ਲੋਕ ਕਲਿਆਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਮਾਧਿਅਮਾਂ ਤੋਂ ਦਿੱਤੇ ਗਏ ਦਾਨ ਦੀ ਕੁੱਲ ਰਾਸ਼ੀ 103 ਕਰੋੜ ਰੁਪਏ ਤੋਂ ਵੱਧ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਦੀ ਨੇ ਆਪਣੀ ਬਚਤ 'ਚੋਂ ਕੁੜੀਆਂ ਦੀ ਸਿੱਖਿਆ ਤੋਂ ਲੈ ਕੇ ਗੰਗਾ ਦੀ ਸਫ਼ਾਈ ਵਰਗੇ ਕੰਮਾਂ ਲਈ ਦਾਨ ਕੀਤਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੂੰ ਪ੍ਰਾਪਤ ਤੋਹਫ਼ਿਆਂ ਦੀ ਨੀਲਾਮੀ ਤੋਂ ਮਿਲੇ ਧਨ ਨੂੰ ਵੀ ਜਨਤਕ ਹਿੱਤ ਲਈ ਦਾਨ ਕੀਤਾ ਗਿਆ ਹੈ। ਹਾਲ ਹੀ 'ਚ ਮੋਦੀ ਨੇ ਕੋਵਿਡ-19 ਦੇ ਮੱਦੇਨਜ਼ਰ ਸਥਾਨਤ ਕੀਤੇ ਗਏ ਪ੍ਰਧਾਨ ਮੰਤਰੀ ਐਮਰਜੈਂਸੀ ਸਥਿਤੀ ਨਾਗਰਿਕ ਮਦਦ ਅਤੇ ਰਾਹਤ ਫੰਡ (ਪੀ.ਐੱਮ. ਕੇਅਰਜ਼) 'ਚ 2.25 ਲੱਖ ਰੁਪਏ ਦਾਨ ਕੀਤੇ ਗਏ। ਬੁੱਧਵਾਰ ਨੂੰ ਜਨਤਕ ਕੀਤੇ ਗਏ ਖਾਤਿਆਂ ਦੇ ਵੇਰਵੇ ਅਨੁਸਾਰ, ਮਾਰਚ 'ਚ ਸਥਾਪਨਾ ਦੇ ਸਿਰਫ਼ 5 ਦਿਨਾਂ ਅੰਦਰ ਇਸ ਫੰਡ 'ਚ 3,076.62 ਕਰੋੜ ਰੁਪਏ ਜਮ੍ਹਾ ਹੋਏ ਸਨ। ਲੋਕ ਹਿੱਤ ਲਈ ਮੋਦੀ ਵਲੋਂ ਦਿੱਤੇ ਗਏ ਦਾਨ ਨੂੰ ਰੇਖਾਂਕਿਤ ਕਰਦੇ ਹੋਏ ਸੂਤਰਾਂ ਨੇ ਦੱਸਿਆ ਕਿ 2019 'ਚ ਕੁੰਭ ਮੇਲੇ 'ਚ ਸਫ਼ਾਈ ਕਰਮੀਆਂ ਦੇ ਕਲਿਆਣ ਲਈ ਬਣਾਏ ਗਏ ਫੰਡ 'ਚ ਪ੍ਰਧਾਨ ਮੰਤਰੀ ਨੇ ਆਪਣੀ ਨਿੱਜੀ ਬਚਤ 'ਚੋਂ 21 ਲੱਖ ਰੁਪਏ ਦਾਨ ਦਿੱਤੇ ਸਨ। 

ਸੂਤਰਾਂ ਨੇ ਕਿਹਾ ਕਿ ਦੱਖਣੀ ਕੋਰੀਆ 'ਚ 2019 'ਚ ਸਿਓਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਤੋਂ ਪ੍ਰਧਾਨ ਮੰਤਰੀ ਨੇ ਪੁਰਸਕਾਰ 'ਚ ਮਿਲੀ 1.30 ਕਰੋੜ ਰੁਪਏ ਦੀ ਰਾਸ਼ੀ ਨੂੰ ਨਮਾਮਿ ਗੰਗੇ ਪ੍ਰਾਜੈਕਟ 'ਚ ਦਾਨ ਦੇਣ ਦਾ ਐਲਾਨ ਕੀਤਾ ਸੀ। ਸੂਤਰਾਂ ਅਨੁਸਾਰ, ਮੋਦੀ ਵਲੋਂ ਲੋਕ ਕਲਿਆਣ ਲਈ ਦਿੱਤੇ ਗਏ ਦਾਨ ਦੀ ਕੁੱਲ ਰਾਸ਼ੀ ਹੁਣ 103 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੂੰ ਮਿਲੇ ਯਾਦਗੀਰੀ ਚਿੰਨ੍ਹਾਂ ਨੂੰ ਹਾਲ ਹੀ 'ਚ ਹੋਈ ਨੀਲਾਮੀ ਤੋਂ 3 ਕਰੋੜ 40 ਲੱਖ ਰੁਪਏ ਪ੍ਰਾਪਤ ਹੋਏ, ਜਿਨ੍ਹਾਂ ਨੂੰ ਨਮਾਮਿ ਗੰਗੇ ਪ੍ਰਾਜੈਕਟ 'ਚ ਦਾਨ ਦੇ ਦਿੱਤਾ ਗਿਆ। 

ਸੂਤਰਾਂ ਨੇ ਕਿਹਾ ਕਿ 2014 'ਚ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਨੂੰ ਛੱਡ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਮੋਦੀ ਨੇ ਗੁਜਰਾਤ ਸਰਕਾਰ 'ਚ ਤਾਇਨਾਤ ਇਕ ਕਰਮੀ ਦੀ ਧੀ ਦੇ ਵਿਆਹ ਲਈ ਆਪਣੀ ਨਿੱਜੀ ਬਚਤ 'ਚੋਂ 21 ਲੱਖ ਰੁਪਏ ਦਾਨ ਦੇ ਦਿੱਤੇ ਸਨ। ਮੋਦੀ ਨੇ ਮੁੱਖ ਮੰਤਰੀ ਦੇ ਤੌਰ 'ਤੇ ਮਿਲੇ ਤੋਹਫ਼ਿਆਂ ਦੀ ਨੀਲਾਮੀ ਤੋਂ ਪ੍ਰਾਪਤ 89.96 ਕਰੋੜ ਰੁਪਏ 'ਕੰਨਿਆ ਕੇਲਵਨੀ ਫੰਡ' 'ਚ ਦਾਨ ਦੇ ਦਿੱਤੇ ਸਨ ਜੋ ਕਿ ਕੁੜੀਆਂ ਦੀ ਸਿੱਖਿਆ ਲਈ ਸ਼ੁਰੂ ਕੀਤੀ ਗਈ ਇਕ ਯੋਜਨਾ ਹੈ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੋਹਫਿਆਂ ਦੀ ਨੀਲਾਮੀ 2015 'ਚ ਸ਼ੁਰੂ ਕੀਤੀ ਸੀ, ਜਿਸ ਤੋਂ ਪ੍ਰਾਪਤ 8.35 ਕਰੋੜ ਰੁਪਏ ਦੀ ਰਾਸ਼ੀ ਨੂੰ ਨਮਾਮਿ ਗੰਗੇ ਪ੍ਰਾਜੈਕਟ 'ਚ ਦਾਨ ਦੇ ਦਿੱਤਾ ਗਿਆ ਸੀ।


DIsha

Content Editor

Related News