PM ਮੋਦੀ ਨੇ ਜਲ ਸੈਨਾ ਦੀ ਕੀਤੀ ਤਾਰੀਫ਼, ਕਿਹਾ- ਸਾਨੂੰ ਤੁਹਾਡੇ ਸਮੁੰਦਰੀ ਇਤਿਹਾਸ ’ਤੇ ਮਾਣ ਹੈ

12/04/2022 11:19:24 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਲ ਸੈਨਾ ਦਿਵਸ ’ਤੇ ਜਲ ਸੈਨਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਸੈਨਾ ਨੇ ਦ੍ਰਿੜਤਾ ਨਾਲ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਮੁਸ਼ਕਲ ਸਮੇਂ ਵਿਚ ਵੀ ਆਪਣੀ ਮਨੁੱਖੀ ਭਾਵਨਾ ਨਾਲ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਦੱਸ ਦੇਈਏ ਕਿ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ ਦੌਰਾਨ ‘ਆਪਰੇਸ਼ਨ ਟ੍ਰਾਈਡੇਂਟ’ ’ਚ ਜਲ ਸੈਨਾ ਦੀਆਂ ਪ੍ਰਾਪਤੀਆਂ ਦੀ ਯਾਦ ’ਚ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ

 

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਸਾਰੇ ਜਲ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲ ਸੈਨਾ ਦਿਵਸ ’ਤੇ ਸ਼ੁੱਭਕਾਮਨਾਵਾਂ। ਭਾਰਤ ’ਚ ਸਾਨੂੰ ਤੁਹਾਡੇ ਖ਼ੁਸ਼ਹਾਲ ਸਮੁੰਦਰੀ ਇਤਿਹਾਸ ’ਤੇ ਮਾਣ ਹੈ।’’ ਉਨ੍ਹਾਂ ਨੇ ਲਿਖਿਆ, ‘‘ਭਾਰਤੀ ਜਲ ਸੈਨਾ ਨੇ ਦ੍ਰਿੜਤਾ ਨਾਲ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਮੁਸ਼ਕਲ ਸਮੇਂ ਵਿਚ ਵੀ ਆਪਣੀ ਮਨੁੱਖੀ ਭਾਵਨਾ ਨਾਲ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ।’’

ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਕੁੜੀ ਦਾ ਕਤਲ ਕਰ ਭਾਰਤ ਦੌੜ ਆਇਆ ਮੁਲਜ਼ਮ, ਦਿੱਲੀ ਦੀ ਕੋਰਟ ’ਚ ਕੀਤਾ ਗਿਆ ਪੇਸ਼


Tanu

Content Editor

Related News