PM ਨਾਲ ''ਪ੍ਰੀਖਿਆ ਪੇ ਚਰਚਾ'' ਪ੍ਰੋਗਰਾਮ ''ਚ ਹਿੱਸਾ ਲੈਣ 50 ਦਿਵਯਾਂਗ ਵਿਦਿਆਰਥੀ

01/16/2020 3:21:45 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 20 ਜਨਵਰੀ ਨੂੰ ਆਯੋਜਿਤ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ 'ਚ ਪਹਿਲੀ ਵਾਰ ਦੇਸ਼ ਭਰ ਤੋਂ 50 ਦਿਵਯਾਂਗ ਸਕੂਲੀ ਵਿਦਿਆਰਥੀ ਹਿੱਸਾ ਲੈਣਗੇ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇੱਥੇ ਤਾਲਕਟੋਰਾ ਸਟੇਡੀਅਮ 'ਚ ਆਯੋਜਿਤ ਇਸ ਸੈਸ਼ਨ 'ਚ ਮੋਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ 'ਤੇ ਗੱਲਬਾਤ ਕਰਨਗੇ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਆਰ.ਸੀ. ਮੀਨਾ ਨੇ ਕਿਹਾ,''ਪਹਿਲੀ ਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 50 ਅਪਾਹਜ਼ ਵਿਦਿਆਰਥੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।''

ਉਨ੍ਹਾਂ ਨੇ ਕਿਹਾ,''ਇਨ੍ਹਾਂ ਦਿਵਯਾਂਗ ਬੱਚਿਆਂ ਦੀ ਚੋਣ 'ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣਾ' ਵਿਸ਼ੇ 'ਤੇ ਇਕ ਪੇਂਟਿੰਗ ਪ੍ਰਤੀਯੋਗਤਾ ਰਾਹੀਂ ਕੀਤਾ ਗਿਆ। ਆਯੋਜਨ ਸਥਾਨ 'ਤੇ ਸਰਵਸ਼ੇਸ਼ਠ ਪੇਂਟਿੰਗਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।'' ਪ੍ਰੋਗਰਾਮ 'ਚ ਕੁੱਲ 2 ਹਜ਼ਾਰ ਵਿਦਿਆਰਥੀ ਅਤੇ ਅਧਿਆਪਕ ਹਿੱਸਾ ਲੈਣਗੇ, ਜਿਨ੍ਹਾਂ 'ਚੋਂ 1050 ਵਿਦਿਆਰਥੀਆਂ ਦੀ ਚੋਣ ਇਕ ਨਿਬੰਧ (ਲੇਖ) ਮੁਕਾਬਲੇ ਦੇ ਮਾਧਿਅਮ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਕਰੀਬ 1.4 ਲੱਖ ਵਿਦਿਆਰਥੀਆਂ ਦੀਆਂ ਕਾਪੀਆਂ ਦੇਸ਼ ਭਰ ਤੋਂ ਮਿਲੀਆਂ ਸਨ। ਇਸ ਵਾਰ ਇਹ ਗਿਣਤੀ ਵਧ ਕੇਲਗਭਗ 2.6 ਲੱਖ ਹੋ ਗਈ ਹੈ। ਮੋਦੀ ਨੇ 2018 'ਚ ਆਯੋਜਿਤ ਅਜਿਹੇ ਸੈਸ਼ਨ ਦੇ 10 ਪ੍ਰਸ਼ਨਾਂ ਦੇ ਉੱਤਰ ਦਿੱਤੇ ਸਨ ਅਤੇ ਪਿਛਲੇ ਸਾਲ 16 ਸਵਾਲ ਲਏ ਸਨ। ਪਹਿਲੇ ਇਸ ਸਾਲ ਇਹ ਸੈਸ਼ਨ 16 ਜਨਵਰੀ ਨੂੰ ਹੋਣਾ ਸੀ ਪਰ ਦੇਸ਼ ਭਰ 'ਚ ਵੱਖ-ਵੱਖ ਤਿਉਹਾਰਾਂ ਕਾਰਨ ਇਸ ਨੂੰ ਟਾਲ ਦਿੱਤਾ ਗਿਆ।


DIsha

Content Editor

Related News