PM ਮੋਦੀ 31 ਮਈ ਨੂੰ ਕਰਨਗੇ ''ਮਨ ਕੀ ਬਾਤ'', ਲੋਕਾਂ ਤੋਂ ਮੰਗੇ ਸੁਝਾਅ

05/18/2020 10:26:52 AM

ਨਵੀਂ ਦਿੱਲੀ- ਕੋਰੋਨਾ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 31 ਤਾਰੀਕ ਨੂੰ ਦੇਸ਼ ਨਾਲ 'ਮਨ ਕੀ ਬਾਤ' ਕਰਨਗੇ। ਆਪਣੇ ਰੇਡੀਓ ਪ੍ਰੋਗਰਾਮ 'ਚ ਚਰਚਾ ਲਈ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਜਨਤਾ ਤੋਂ ਸੁਝਾਅ ਮੰਗੇ। ਪੀ.ਐੱਮ. ਮੋਦੀ ਨੇ ਸੋਮਵਾਰ ਸਵੇਰੇ ਇਸ ਬਾਰੇ ਟਵੀਟ ਕੀਤਾ ਅਤੇ ਲੋਕਾਂ ਤੋਂ ਸੁਝਾਅ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ,''31 ਮਈ ਨੂੰ ਹੋਣ ਵਾਲੇ 'ਮਨ ਕੀ ਬਾਤ' ਪ੍ਰੋਗਰਾਮ ਲਈ ਮੈਂ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ।'' ਇਸ ਲਈ 1800-11-7800 'ਤੇ ਸੰਦੇਸ਼ ਰਿਕਾਰਡ ਕਰ ਕੇ ਭੇਜਿਆ ਜਾ ਸਕਦਾ ਹੈ, ਨਾਲ ਹੀ ਨਮੋ ਐਪ ਜਾਂ ਮਾਈਗਾਵ 'ਤੇ ਲਿਖਿਆ ਜਾ ਸਕਦਾ ਹੈ।

PunjabKesariਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਤੀਜੀ ਮਨ ਕੀ ਬਾਤ ਹੋਵੇਗੀ, ਜੋ ਉਹ ਲਾਕਡਾਊਨ 'ਚ ਹੀ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਮਾਰਚ, ਅਪ੍ਰੈਲ ਮਹੀਨੇ ਦੇ ਆਖਰ 'ਚ ਦੇਸ਼ ਵਾਸੀਆਂ ਨਾਲ ਗੱਲ ਕਰ ਚੁਕੇ ਹਨ।

ਦੇਸ਼ 'ਚ ਲਾਕਡਾਊਨ 4 ਦਾ ਐਲਾਨ ਹੋ ਚੁੱਕਿਆ ਹੈ, ਜੋ 31 ਮਈ ਤੱਕ ਹੀ ਲਾਗੂ ਰਹੇਗਾ। ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦਿਨ ਆਪਣੀ ਮਨ ਕੀ ਬਾਤ 'ਚ ਕੁਝ ਬੋਲ ਸਕਦੇ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਲਾਕਡਾਊਨ, ਲਾਕਡਾਊਨ 2 ਦਾ ਐਲਾਨ ਦੇਸ਼ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਲਾਕਡਾਊਨ 3,4 ਦਾ ਐਲਾਨ ਗ੍ਰਹਿ ਮੰਤਰਾਲੇ ਵਲੋਂ ਕੀਤਾ ਗਿਆ ਸੀ।


DIsha

Content Editor

Related News