PM ਮੋਦੀ ਦਾ ਇੰਟਰਵਿਊ: NRC, ਰੋਜ਼ਗਾਰ, ਲਿੰਚਿੰਗ ਤੇ ਰਾਹੁਲ 'ਤੇ ਦਿੱਤੇ ਬੇਬਾਕ ਜਵਾਬ

Sunday, Aug 12, 2018 - 12:35 AM (IST)

PM ਮੋਦੀ ਦਾ ਇੰਟਰਵਿਊ: NRC, ਰੋਜ਼ਗਾਰ, ਲਿੰਚਿੰਗ ਤੇ ਰਾਹੁਲ 'ਤੇ ਦਿੱਤੇ ਬੇਬਾਕ ਜਵਾਬ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ ਏਜੰਸੀ ਏ. ਐੱਨ. ਆਈ. ਨੂੰ ਸ਼ਨੀਵਾਰ ਇੰਟਰਵਿਊ ਦਿੱਤਾ। ਇਸ ਇੰਟਰਵਿਊ 'ਚ ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ (ਐੱਨ. ਆਰ. ਸੀ.) ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਰੋਜ਼ਗਾਰ ਨਾ ਦੇਣ ਦੇ ਵਿਰੋਧੀਆਂ ਦੇ ਦੋਸ਼ਾਂ ਦਾ ਜਵਾਬ ਦਿੱਤਾ। ਮੋਦੀ ਨੇ ਐੱਨ. ਆਰ. ਸੀ. ਦੇ ਮੁੱਦੇ 'ਤੇ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦਵਾਉਣਾ ਚਾਹੁੰਦੇ ਹਨ ਕਿ ਕਿਸੇ ਵੀ ਨਾਗਰਿਕ ਨੂੰ ਦੇਸ਼ ਨਹੀਂ ਛੱਡਣਾ ਪਵੇਗਾ। ਨਿਯਮਾਂ ਦੇ ਤਹਿਤ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਸਾਰੇ ਸੰਭਵ ਮੌਕੇ ਦਿੱਤੇ ਜਾਣਗੇ।  ਰਾਹੁਲ ਗਾਂਧੀ ਤੇ ਮਮਤਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਗੁਜਰਾਤ ਚੋਣਾਂ ਦੌਰਾਨ ਜੀ. ਐੱਸ. ਟੀ. 'ਤੇ ਲੋਕਾਂ ਨੂੰ ਭੜਕਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਵਲੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਖਾਰਜ ਕੀਤਾ ਗਿਆ। 
ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਇੰਟਰਵਿਊ 'ਚ ਵਿਰੋਧੀਆਂ ਵਲੋਂ ਹੋ ਰਹੇ ਤਮਾਮ ਵੱਡੇ ਹਮਲਿਆਂ ਦਾ ਸਿਲਸਿਲੇਵਾਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਕਿਹਾ ਕਿ ਜਿਨ੍ਹਾਂ ਦਾ ਖੁਦ ਤੋਂ ਭਰੋਸਾ ਉੱਠ ਜਾਂਦਾ ਹੈ, ਲੋਕਾਂ ਦਾ ਸਮਰਥਨ ਖੋਹ ਦੇਣ ਦਾ ਡਰ ਲੱਗਾ ਰਹਿੰਦਾ ਹੈ, ਸਾਡੇ ਸੰਸਥਾਨਾਂ 'ਚ ਵਿਸ਼ਵਾਸ ਨਹੀਂ ਰਹਿ ਗਿਆ ਹੈ, ਉਥੇ 'ਸਿਵਲ ਵਾਰ', 'ਖੂਨ ਦੀ ਹੋਲੀ' ਅਤੇ ਦੇਸ਼ ਦੇ ਟੁਕੜੇ-ਟੁਕੜੇ ਜਿਹੇ ਸ਼ਬਦਾਂ ਦਾ ਉਨ੍ਹਾਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ।  ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਇਕ ਪਾਸੇ ਤਾਂ ਪੱਛਮੀ ਬੰਗਾਲ ਦੀ ਸੀ. ਐੱਮ. ਮਮਤਾ ਬੈਨਰਜੀ 'ਤੇ ਪਲਟਵਾਰ ਕੀਤਾ, ਜਿਨ੍ਹਾਂ ਨੇ ਐੱਨ. ਆਰ. ਸੀ. 'ਤੇ ਕਿਹਾ ਸੀ ਕਿ ਗ੍ਰਹਿ ਯੁੱਧ ਦੀ ਸਥਿਤੀ ਆ ਸਕਦੀ ਹੈ। ਦੱਸ ਦਈਏ ਕਿ ਐੱਨ. ਆਰ. ਸੀ. ਦੇ ਅਸਮ 'ਚ ਫਾਈਨਲ ਡਰਾਫਟ 'ਚੋਂ 40 ਲੱਖ ਲੋਕ ਬਾਹਰ ਹਨ। ਵਿਰੋਧੀਆਂ ਦਾ ਦੋਸ਼ ਹੈ ਕਿ ਜਾਣ ਬੂਝ ਕੇ ਇਕ ਭਾਈਚਾਰੇ ਤੋਂ ਆਉਣ ਵਾਲੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ ਹੀ ਦਿੱਤੀਆਂ ਗਈਆਂ ਇਕ ਕਰੋੜ ਤੋਂ ਵੱਧ ਨੌਕਰੀਆਂ : ਮੋਦੀ 
ਇਸ ਇੰਟਰਵਿਊ 'ਚ ਪ੍ਰਧਾਨ ਮੰਤਰੀ ਮੋਦੀ ਨੇ ਰੋਜ਼ਗਾਰ ਦੇ ਮੁੱਦੇ 'ਤੇ ਹਮਲਾਵਰ ਹੋ ਰਹੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿਰਫ ਪਿਛਲੇ ਸਾਲ 'ਚ ਹੀ ਇਕ ਕਰੋੜ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਗਈਆਂ ਹਨ। ਲਿੰਚਿੰਗ, ਮਹਿਲਾਵਾਂ ਖਿਲਾਫ ਅਪਰਾਧਾਂ ਤੇ ਖਾਮੋਸ਼ੀ ਬਾਰੇ ਵਿਰੋਧੀਆਂ ਵਲੋਂ ਉਨ੍ਹਾਂ 'ਤੇ ਲਾਏ ਦੋਸ਼ਾਂ ਬਾਰੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਉਹ ਕਈ ਮੌਕਿਆਂ 'ਤੇ ਸਪਸ਼ੱਟ ਸ਼ਬਦਾਂ 'ਚ ਇਸ 'ਤੇ ਬੋਲੇ ਹਨ। 
ਰਾਹੁਲ ਗਾਂਧੀ ਦੇ 'ਗੱਬਰ ਸਿੰਘ ਟੈਕਸ' ਤੰਜ਼ ਦਾ ਵੀ ਦਿੱਤਾ ਜਵਾਬ 
ਪ੍ਰਧਾਨ ਮੰਤਰੀ ਮੋਦੀ ਨੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹਮਲਿਆਂ ਦਾ ਵੀ ਜਵਾਬ ਦਿੱਤਾ। ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਗੁਜਰਾਤ ਚੋਣਾਂ ਦੌਰਾਨ ਲੋਕਾਂ ਨੂੰ ਜੀ. ਐੱਸ. ਟੀ. ਖਿਲਾਫ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਵੀ ਖਾਰਜ ਕਰ ਦਿੱਤਾ।
ਰਾਹੁਲ ਦੇ ਗਲੇ ਲਗਾਉਣ 'ਤੇ ਬੋਲੋ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਗਲੇ ਲਗਾਉਣ 'ਤੇ ਵੀ ਟਿੱਪਣੀ ਕੀਤੀ। ਮੋਦੀ ਨੇ ਕਿਹਾ ਕਿ ਇਹ ਤੁਸੀਂ ਤੈਅ ਕਰਨਾ ਹੈ ਕਿ ਉਹ ਬਚਪਨੀ ਹਰਕਤ ਸੀ ਜਾਂ ਨਹੀਂ? ਜੇਕਰ ਤੁਸੀਂ ਕਿਸੇ ਫੈਸਲੇ 'ਤੇ ਨਹੀਂ ਪਹੁੰਚ ਸਕੇ ਤਾਂ ਅੱਖ ਮਾਰਨ ਨੂੰ ਹੀ ਦੇਖ ਲਵੋਂ ਤਾਂ ਤੁਹਾਨੂੰ ਜਵਾਬ ਮਿਲ ਜਾਵੇਗਾ।


Related News