ਭਾਰਤ ਹੁਣ ਪੁਲਾੜ ''ਚ ਵੀ ਚੌਕੀਦਾਰੀ ਕਰਨ ''ਚ ਸਮਰੱਥ ਹੈ : ਮੋਦੀ

Friday, Mar 29, 2019 - 12:28 PM (IST)

ਭਾਰਤ ਹੁਣ ਪੁਲਾੜ ''ਚ ਵੀ ਚੌਕੀਦਾਰੀ ਕਰਨ ''ਚ ਸਮਰੱਥ ਹੈ : ਮੋਦੀ

ਕੋਰਾਪੁਟ (ਓਡੀਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਕੋਰਾਪੁਟ ਪਹੁੰਚੇ ਅਤੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਵਿਰੋਧੀ ਦਲਾਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਕ ਪਾਸੇ ਲਾਸ਼ਾਂ ਗਿਣਨ 'ਚ ਲੱਗਾ ਹੋਇਆ ਅਤੇ ਇਹ ਲੋਕ ਸਬੂਤ ਮੰਗ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਵੋਟਿੰਗ ਕਰਦੇ ਸਮੇਂ ਯਾਦ ਰੱਖਣਾ ਕਿ ਤੁਹਾਨੂੰ ਦੁਸ਼ਮਣ ਦੇ ਘਰ 'ਚ ਜਾ ਕੇ ਮਾਰਨ ਵਾਲੀ ਸਰਕਾਰ ਚਾਹੀਦੀ ਹੈ ਜਾਂ ਸਿਰ ਝੁੱਕਾ ਕੇ ਬੈਠੀ ਰਹਿਣ ਵਾਲੀ ਸਰਕਾਰ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਤੈਅ ਕਰਨਾ ਹੈ ਕਿ ਫੈਸਲਾ ਲੈਣ ਵਾਲੀ ਸਰਕਾਰ ਚਾਹੀਦੀ ਹੈ ਜਾਂ ਸਿਰਫ ਨਾਅਰੇ ਦੇਣ ਵਾਲੀ ਸਰਕਾਰ। ਓਡੀਸ਼ਾ ਮਜ਼ਬੂਤ ਉਦੋਂ ਬਣੇਗਾ ਜਦੋਂ ਇੱਥੇ ਦਾ ਆਦਿਵਾਸੀ, ਕਿਸਾਨ, ਨੌਜਵਾਨ ਅੱਗੇ ਵਧੇਗਾ। ਜਦੋਂ ਇੱਥੇ ਅਤੇ ਕੇਂਦਰ 'ਚ, ਦੋਹਾਂ ਹੀ ਥਾਂਵਾਂ 'ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 2 ਦਿਨ ਪਹਿਲਾਂ ਹੀ ਓਡੀਸ਼ਾ ਇਕ ਅਜਿਹੀ ਇਤਿਹਾਸਕ ਉਪਲੱਬਧੀ ਦਾ ਗਵਾਹ ਬਣਿਆ ਹੈ, ਜਿਸ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਸ਼ਕਤੀ ਤੋਂ ਜਾਣੂੰ ਕਰਵਾਇਆ ਹੈ। ਭਾਰਤ ਹੁਣ ਪੁਲਾੜ 'ਚ ਵੀ ਚੌਕੀਦਾਰੀ ਕਰਨ 'ਚ ਸਮਰੱਥ ਹੈ।
 

ਮੌਤ ਤੋਂ ਬਾਅਦ ਵੀ ਅਪਮਾਨਤ ਹੋਣਾ ਪੈਂਦਾ
ਨਵੀਨ ਪਟਨਾਇਕ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਬੀਤੇ 7 ਦਹਾਕਿਆਂ 'ਚ ਜਿਨ੍ਹਾਂ ਨੇ ਇੱਥੇ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਨੇ ਓਡੀਸ਼ਾ ਨੂੰ ਗਰੀਬੀ ਅਤੇ ਭੁੱਖਮਰੀ ਤੋਂ ਇਲਾਵਾ ਕੀ ਦਿੱਤਾ? ਗਰੀਬਾਂ ਅਤੇ ਆਦਿਵਾਸੀਆਂ ਦੇ ਨਾਂ 'ਤੇ ਯੋਜਨਾਵਾਂ ਬਣਦੀਆਂ ਹਨ ਪਰ ਵਿਚੋਲੇ ਅਤੇ ਦਲਾਲ ਉਸ ਦਾ ਫਾਇਦਾ ਲੁੱਟ ਲੈ ਜਾਂਦੇ ਹਨ ਅਤੇ ਅਸਲੀ ਹੱਕਦਾਰ ਹੱਥ ਮੱਲਦਾ ਰਹਿ ਜਾਂਦਾ ਹੈ। ਕੋਰਾਪੁਟ 'ਚ ਤਾਂ ਅਜਿਹੀਆਂ ਘਟਨਾਵਾਂ ਵੀ ਦੇਸ਼ ਨੇ ਦੇਖੀਆਂ ਹਨ ਕਿ ਇਲਾਜ ਤਾਂ ਮਿਲਦਾ ਹੀ ਨਹੀਂ ਸਗੋਂ ਮੌਤ ਤੋਂ ਬਾਅਦ ਵੀ ਅਪਮਾਨਤ ਹੋਣਾ ਪੈਂਦਾ ਹੈ। ਤੁਹਾਡਾ ਇਹ ਚੌਕੀਦਾਰ ਅਜਿਹੀਆਂ ਵਿਵਸਥਾਵਾਂ ਨੂੰ ਬਦਲਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਇੱਥੇ ਦੀ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭ ਤੋਂ ਵੀ ਅਜੇ ਤੱਕ ਓਡੀਸ਼ਾ ਦੀ ਜਨਤਾ ਨੂੰ ਦੂਰ ਰੱਖਿਆ ਹੈ।
 

ਨਕਸਲੀ ਹਿੰਸਾ ਅੱਗੇ ਕਮਜ਼ੋਰ ਪੈਂਦੀਆਂ ਸਰਕਾਰਾਂ ਨੂੰ ਕੀ ਸਜ਼ਾ ਦੇਣੀ ਹੈ?
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਤੈਅ ਕਰਨਾ ਹੈ ਕਿ ਜੋ ਸਰਕਾਰਾਂ ਨਕਸਲੀ ਹਿੰਸਾ 'ਤੇ ਕਾਬੂ ਨਹੀਂ ਪਾ ਸਕਦੀਆਂ, ਜੋ ਉਸ ਦੇ ਅੱਗੇ ਕਮਜ਼ੋਰ ਨਜ਼ਰ ਆਉਂਦੀਆਂ ਹਨ, ਉਨ੍ਹਾਂ ਨੂੰ ਕੀ ਸਜ਼ਾ ਦੇਣੀ ਹੈ। 2019 ਦੀਆਂ ਚੋਣਾਂ ਸਿਰਫ ਇਕ ਸੰਸਦ ਮੈਂਬਰ ਅਤੇ ਵਿਧਾਇਕ ਦੀਆਂ ਚੋਣਾਂ ਨਹੀਂ ਹਨ। ਇਹ ਚੋਣਾਂ ਕੇਂਦਰ ਅਤੇ ਸਰਕਾਰ ਦੇ ਵਿਕਾਸ ਦਾ ਡਬਲ ਇੰਜਣ ਲਗਾਉਣ ਵਾਲੀ ਭਾਰਤੀ ਜਨਤਾ ਪਾਰਟੀਆਂ ਦੀਆਂ ਸਰਕਾਰਾਂ ਦੀ ਚੋਣ ਦਾ ਸਮਾਂ ਹੈ। ਇਹ ਆਉਣ ਵਾਲੇ 5 ਸਾਲਾਂ 'ਚ ਨਵੇਂ ਓਡੀਸ਼ਾ ਅਤੇ ਨਵੇਂ ਭਾਰਤ ਦੇ ਨਿਰਮਾਣ ਦੀਆਂ ਚੋਣਾਂ ਹਨ।
 

ਮੋਦੀ ਨੇ ਗਿਣਾਈਆਂ ਆਪਣੀ ਸਰਕਾਰ ਦੀਆਂ ਉਪਲੱਬਧੀਆਂ
ਇਸ ਦੌਰਾਨ ਪੀ.ਐੱਮ. ਮੋਦੀ ਨੇ ਆਪਣੀ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲੱਬਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਉਦੋਂ ਸੰਭਵ ਹੋ ਸਕੇਗਾ, ਜਦੋਂ ਤੁਸੀਂ ਸਹਿਯੋਗ ਅਤੇ ਸਮਰਥਨ ਦਿੱਤਾ। ਤੁਹਾਡੇ ਲੋਕਾਂ ਤੱਕ ਵਿਕਾਸ ਦੀ ਪੰਚਧਾਰਾ ਪਹੁੰਚੇ ਯਾਨੀ ਬੱਚਿਆਂ ਨੂੰ ਪੜ੍ਹਾਈ, ਬਜ਼ੁਰਗਾਂ ਨੂੰ ਦਵਾਈ, ਨੌਜਵਾਨਾਂ ਨੂੰ ਕਮਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਨੂੰ ਸੁਣਵਾਈ, ਇਸ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਹੈ। ਪੀ.ਐੱਮ. ਮੋਦੀ ਨੇ ਕਿਹਾ,''2014 'ਚ ਜਦੋਂ ਓਡੀਸ਼ਾ ਆਇਆ ਸੀ ਤਾਂ ਕਿਹਾ ਸੀ ਕਿ ਪੂਰੀ ਈਮਾਨਦਾਰੀ ਨਾਲ ਤੁਹਾਡੀ ਸੇਵਾ ਕਰਨ 'ਚ ਮੈਂ ਕੋਈ ਕਸਰ ਨਹੀਂ ਛੱਡਾਂਗਾ। ਤੁਹਾਡੇ ਪ੍ਰਧਾਨ ਸੇਵਕ ਦੇ ਤੌਰ 'ਤੇ ਤੁਹਾਡੀ ਸੇਵਾ 'ਚ ਮੈਂ ਕੋਈ ਕਸਰ ਨਹੀਂ ਛੱਡੀ ਹੈ। ਇਨ੍ਹਾਂ 5 ਸਾਲਾਂ 'ਚ ਤੁਸੀਂ ਮੇਰਾ ਸਾਥ ਦਿੱਤਾ ਹੈ, ਮੈਨੂੰ ਦਿਸ਼ਾ ਦਿਖਾਈ ਹੈ। ਵਿਰੋਧੀਆਂ ਦੇ ਕਈ ਵਾਰ ਦੇ ਸਾਹਮਣੇ ਮੈਨੂੰ ਸੁਰੱਖਿਆ ਦਿੱਤੀ ਹੈ। ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ।''


author

DIsha

Content Editor

Related News